ਓਸ਼ੋ

GöLdie $idhu

Prime VIP
#ਪ੍ਰਸ਼ਨ :- ਓਸ਼ੋ ਤੁਸੀਂ ਗਰੀਬਾਂ ਦੀ ਸੇਵਾ ਕਿਓਂ ਨਹੀਂ ਕਰਦੇ ?
#ਓਸ਼ੋ :- ਪਹਿਲਾਂ ਤਾਂ ਗਰੀਬਾਂ ਨੂੰ ਚੂਸੋ! ਜਦ ਉਹ ਗਰੀਬ ਹੋ ਜਾਣ ਫੇਰ ਪੁੰਨ ਕਰੋ, ਪਰਓਪਕਾਰ ਕਰੋ।
ਫੇਰ ਉਨ੍ਹਾਂ ਨੂੰ ਕੁਛ ਦੇ ਦਵੋ ਦੋ-ਦੋ ਟੁੱਕੜੇ ਰੋਟੀ ਦੇ, ਉਨ੍ਹਾਂ ਲਈ ਝੌਂਪੜਾ ਬਣਵਾ ਦਵੋ, ਵਿਧਵਾ ਆਸ਼ਰਮ ਬਣਵਾ ਦਵੋ, ਪਹਿਲਾਂ ਵਿਧਵਾਵਾਂ ਖੜੀਆਂ ਕਰੋ । ਵਿਧਵਾ ਨੂੰ ਵਿਆਹ ਨਹੀਂ ਕਰਨ ਦੇਣਾ, ਨਹੀਂ ਤਾਂ ਵਿਧਵਾ ਆਸ਼ਰਮ ਕਿਂਵੇ ਬਣੇਗਾ? ਫੇਰ ਪਰਓਪਕਾਰ ਕਿਂਵੇ ਹੋਏਗਾ?
ਪਹਿਲਾਂ ਦੀਨ ਕਰੋ , ਗਰੀਬ ਕਰੋ । ਫੇਰ ਸੇਵਾ ਕਰੋ ।
ਇਸਲਈ ਮੈਂ ਸੇਵਾ ਨਹੀਂ ਸਿਖਾਉਂਦਾ ਸਵਾਰਥ ਸਿਖਾਉਂਦਾ ਹਾਂ ।
ਇਹ ਸਵਾਰਥ ਬੜਾ ਪਿਆਰਾ ਸ਼ਬਦ ਹੈ ਪਰ ਗੰਦਾ ਹੋ ਗਿਆ ਹੈ। ਸਵਾਰਥ ਦਾ ਅਰਥ ਹੈ : ਸਵੈ ਦਾ ਅਰਥ ।
ਆਪਣੇ ਅੰਦਰ ਦੇ ਅਰਥ ਨੂੰ ਜਾਣ ਲਵੋ, 'ਸਵ' ਦੇ ਜੋ ਬੋਧ ਨੂੰ ਜਾਣ ਲਵੇ ਉਹ ਸਵਾਰਥੀ। ਬੁੱਧ, ਮਹਾਂਵੀਰ ਇਸ ਅਰਥ ਵਿੱਚ ਪਰਮ-ਸਵਾਰਥੀ ਹਨ। ਉਨ੍ਹਾਂ ਨੇ ਕੋਈ ਗਰੀਬਾਂ ਦੀ ਸੇਵਾ ਨਹੀਂ ਕੀਤੀ। ਨਾ ਹਸਪਤਾਲ੍ਹ ਵਿੱਚ ਮਰੀਜ਼ਾਂ ਦੀਆਂ ਲੱਤਾਂ ਘੁੱਟੀਆਂ । ਨਾ ਨੰਗਿਆਂ ਦਾ ਤਨ ਢਕਿਆ। ਉਨ੍ਹਾਂ ਨੇ 'ਧਿਆਨ' ਦਿੱਤਾ ਮਨੁੱਖ ਨੂੰ। ਤਾਂ ਕਿ ਮਨੁੱਖ ਜਾਗਰੂਕ ਹੋ ਸਕੇ ।
ਮੈਂ ਨਹੀਂ ਕਹਿੰਦਾ ਕਿਸੇ ਹੋਰ ਦੀ ਸੇਵਾ ਕਰੋ। ਤੁਸੀਂ ਜਾਓਗੇ ਸੇਵਾ ਕਰਨ ਪਰ ਕੁਛ ਗਲਤ ਕਰ ਦਵੋਗੇ। ਕਿਓਂਕੀ ਤੁਸੀਂ ਗਲਤ ਹੋ ।
ਤੁਸੀਂ ਦੇਖਿਆ ਦੁਨੀਆਂ ਦੇ ਇਤਿਹਾਸ ਵਿੱਚ ਬੜੇ ਤੋਂ ਬੜੇ ਦਾਨੀ ਬੜੇ ਤੋਂ ਬੜੇ ਸ਼ੋਸ਼ਕ ਹੋਏ ਨੇ । ਦਾਨ ਅਤੇ ਸ਼ੋਸ਼ਣ ਆਪਿਸ ਵਿੱਚ ਜੁੜੇ ਹੋਏ ਨੇ।
-ਓਸ਼ੋ
 
Top