ਚਾਹ ..

Parv

Prime VIP
ਇੱਕ ਮਾਸਟਰ ਦੇ ਘਰ 7-8 ਮਾਸਟਰ ਹੋਰ ਆ ਗਏ......
ਮਾਸਟਰ ਦੀ ਘਰਵਾਲੀ ਨੇ ਕਿਹਾ, "ਘਰ'ਚ ਖੰਡ ਨਹੀਂ ਹੈ, ਚਾਹ ਕਿਵੇਂ ਬਣਾਵਾਂ"?
ਮਾਸਟਰ ਨੇ ਕਿਹਾ,"ਤੂੰ ਚਾਹ ਲੈ ਕੇ ਆ, ਬਾਕੀ ਗੱਲ ਮੈਂ ਆਪੇ ਸਾਂਭ ਲੂੰ"।
ਘਰਵਾਲੀ ਚਾਹ ਬਣਾ ਕੇ ਲੈ ਆਈ।
ਮਾਸਟਰ ਜੀ ਬੋਲੇ,"ਜਿਸ ਦੇ ਹਿੱਸੇ ਫਿੱਕੀ ਚਾਹ ਆਈ, ਕੱਲ ਨੂੰ ਉਸਦੇ ਘਰ ਡਿਨਰ ਲਈ ਆਵਾਂਗੇ"।
ਬਸ ਫਿਰ ਕੀ ਸੀ, ਸਾਰੇ ਮਾਸਟਰਾਂ ਨੇ ਚੁੱਪ-ਚਾਪ ਚਾਹ ਪੀ ਲਈ।
ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ,"ਮੇਰੀ ਚਾਹ'ਚ ਤਾਂ ਇਹਨਾਂ ਮਿੱਠਾ ਕਿ ਡਰ ਲੱਗਦਾ ਕਿਤੇ ਸ਼ੂਗਰ ਏ ਨਾ ਹੋ ਜੇ...."
 
Top