ਸ਼ਹੀਦੀ-ਦਿਹਾੜੇ

ਸ਼ਹੀਦੀ-ਦਿਹਾੜੇ

ਯਾਦ ਤਾਂ ਸੱਭ ਕੁਝ ਰੱਖਦਾ ੲੇ, ਜਾਣ ਬੁੱਝ ਬਣ ਅਣਜਾਣ ਖੜ੍ਹੇ।
ਜਬਰ ਜੁੱਲਮ ਦਾ ਸਾਹਮਣਾ ਕਰਨ ਲਈ, ਜੋ ਹਿੱਕ ਤਾਣ ਖੜੇ।
ਆਪਣੀ ਖੁਸ਼ੀ ਖਾਤਰ ਅੱਜ, ਉਹਨਾਂ ਨੂੰ ਨਾਸ਼ੁਕਰੇ ਹੋ ਭੁੱਲ ਜਾਵਾਂਗੇ।
"ਕੇਸ ਕਤਲ" ਕਰਵਾ ਕੇ, ਅਸੀ ਸ਼ਹੀਦੀ-ਦਿਹਾੜੇ ਮਨਾਵਾਂਗੇ।

ਇਕ ਜੰਮਿਆ ਮਰਦ ਅਗੰਮੜਾ, ਜਿਹਨੇ ਵਾਰ ਦਿੱਤਾ ਸਰਬੰਸ।
ਚਾਰੇ ਪੁੱਤਰ ਕੁਰਬਾਨ ਹੋੲੇ, ਅਤੇ ਕੋਈ ਨਾ ਬਚਿਆ ਅੰਸ਼।
ਤਪਦੇ ਲਹੂ ਅੰਗਿਆਰ ਨੂੰ, ਅਸੀ ਨਸ਼ਿਆਂ ਚ' ਰਲਾਵਾਂਗੇ।
"ਕੇਸ ਕਤਲ" ਕਰਵਾ ਕੇ, ਅਸੀ ਸ਼ਹੀਦੀ-ਦਿਹਾੜੇ ਮਨਾਵਾਂਗੇ।

ਕਈਆਂ ਪ੍ਰਭਾਤ ਫੇਰੀ ਕੱਢਣੀ, ਬਹੁਤਿਆ ਕੱਢਣੇ ਜਲੂਸ।
ਗੁਰੂਘਰ ਚ' "ਗੁਰੂ ਗ੍ਰੰਥ" ਸਾਹਮਣੇ, ਕੱਢ ਲੈਣਗੇ ਬੰਦੂਕ।
ਸਿਰ ਤੇ ਟੋਪੀਆਂ ਸਜਾ ਕੇ, "ਨਗਰ ਕੀਰਤਨਾ ਚ' ਜਾਵਾਂਗੇ।
"ਕੇਸ ਕਤਲ" ਕਰਵਾ ਕੇ, ਅਸੀ "ਸ਼ਹੀਦੀ-ਦਿਹਾੜੇ" ਮਨਾਵਾਂਗੇ।

ਐਕਟਰ ਬਣਾੳੁਣਗੇ ਬਹੁਤੇ, ਕਈਆਂ ਸਿੰਗਰ ਬਣਾਉਣੇ।
ਸਹੁੰ ਪੱਕੀ ਖਾ ਲਈ ਲੋਕਾਂ ''ਗੈਰੀ'', "ਧੀ-ਪੁੱਤ" ਸਿੰਘ ਨਹੀਂ ਸਜਾਉਣੇ।
ਗੰਦੇ-ਮੰਦੇ ਗੀਤ ਗਾ ਕੇ, ਅਸੀ ਲੱਚਰਤਾ ਫੈਲਾਂਵਾਂਗੇ ।
"ਕੇਸ ਕਤਲ" ਕਰਵਾ ਕੇ, ਅਸੀ "ਸ਼ਹੀਦੀ-ਦਿਹਾੜੇ" ਮਨਾਵਾਂਗੇ ।

ਲੇਖਕ ਗਗਨ ਦੀਪ ਸਿੰਘ ਵਿਰਦੀ (ਗੈਰੀ)
 
Top