ਇਕ ਦਿਨ ਗੁਰਦੁਆਰਾ ਸਾਹਿਬ ਵਿੱਚ

Yaar Punjabi

Prime VIP
ਇਕ ਦਿਨ ਗੁਰਦੁਆਰਾ ਸਾਹਿਬ ਵਿੱਚ ਦੋ ਮੁੰਡੇ ਆਪਸ ਵਿੱਚ ਮਿਲ ਕੇ
ਗੱਲਬਾਤ ਕਰ ਰਹੇ
ਸਨ ।
ਇਕ ਗੁਰਸਿੱਖ ਸੀ ਤੇ ਇਕ ਸਿੱਖ ਸੀ । ਗੁਰਸਿੱਖ ਜੋ ਉਮਰ ਵਿੱਚ ਉਸਤੋ
ਬਹੁਤ
ਛੋਟਾ ਸੀ , ਉਸਨੇ ਦੁਸਰੇ ਸਿੱਖ ਮੁੰਡੇ ਨੁੰ ਕੁੱਝ ਸਵਾਲ ਕੀਤੇ । ਸਵਾਲ
ਸਨ....
ਗੁਰਸਿੱਖ ਮੁੰਡਾ - ਵੀਰ ਜੀ ਤੁਸੀ ਕੇਸ ਕਤਲ ਕਿਉ ਕਰਵਾਏ ?
ਮੁੰਡਾ - ਵੈਸੇ ਹੀ ਇਹ ਤੇ ਫੈਸ਼ਨ ਹੈ ਅੱਜ ਕੱਲ ਦਾ...
ਗੁਰਸਿੱਖ ਮੁੰਡਾ - ਇਹ ਕਿਸ ਤਰਾਂ ਦਾ ਫੈਸਨ ਹੋਇਆ..?
ਮੁੰਡਾ - ਮੇਰੇ ਸਭ ਦੋਸਤ ਕੱਟਵਾਉਦੇ ਨੇ ਮੈ ਵੀ ਕੱਟਵਾ ਲੈ ਹੁਣ
ਸੋਹਣਾ ਲੱਗ
ਰਿਹਾ ਹਾਂ ਨਾ ਮੈ......
ਗੁਰਸਿੱਖ ਮੁੰਡਾ - ਉਹ ਸਭ ਗੁਰਦੁਆਰੇ ਸਾਹਿਬ ਆਉਦੇ ਨੇ..?
ਮੁੰਡਾਂ - ਨਹੀ ਜੀ ।।
ਗੁਰਸਿੱਖ ਮੁੰਡਾ - ਪਰ ਤੁਸੀ ਤੇ ਰੋਜ ਆਉਦੇ ਹੋ ?
ਮੁੰਡਾਂ - ਹਾਂਜੀ ਰੋਜ ਆਇਦਾ ।
ਗੁਰਸਿੱਖ ਮੁੰਡਾ - ਗੁਰੂ ਨੁੰ ਮੱਥਾ ਟੇਕਦੇ ਹੋ ?
ਮੁੰਡਾਂ - ਹਾਂ ਜੀ ।
ਗੁਰਸਿੱਖ ਮੁੰਡਾ - ਫੇਰ ਗੁਰੂ ਦੀ ਗੱਲ ਕਿਉ ਨਹੀ ਮੰਨਦੇ ?
ਮੁੰਡਾਂ - ਕਿਹੜੀ ਗੱਲ ਨਹੀ ਮੰਨੀ ? ਰੋਜ ਤੇ ਗੁਰੂਦੁਆਰਾ ਸਾਹਿਬ
ਆਉਦਾਂ ਹਾਂ ਮੈ ।
ਗੁਰਸਿੱਖ ਮੁੰਡਾ - ਅੱਛਾ ਮਤਲਬ ਰੋਜ ਆ ਕੇ ਵੀ ਨਹੀ ਮੰਨਦੇ ?
ਮੁੰਡਾਂ - ਛੋਟੇ ਵੀਰ ਮੈਂ ਪੱਕਾ ਸਿੱਖ ਹਾਂ । ਰੋਜ ਗੁਰਦੁਆਰੇ
ਆਉਦਾਂ ਹਾ ਮੀਟ ਸ਼ਰਾਬ
ਨਹੀ ਖਾਂਦਾ , ਸਿਖੀ ਦਿਲ ਵਿੱਚ ਹੋਣੀ ਚਾਹੀਦੀ ਹੈ ਇਵੈ
ਦਿਖਾਵਾ ਨਹੀ ਕਰੀਦਾ ।
ਗੁਰਸਿੱਖ ਮੁੰਡਾ - ਫੇਰ ਦੱਸੋ ਜੇ ਸਿੱਖੀ ਦਿਲ ਵਿੱਚ ਹੁੰਦੇ ਹੋਏ ਵੀ ਕਿਉ
ਕੇਸ ਕਤਲ
ਕਰਵਾ ਰਹੇ ਹੋ ?
ਮੁੰਡਾਂ - ਯਾਰ ਤੁੰ ਤੇ ਮਗਰ ਹੀ ਪੈ ਗਿਆ ਦੱਸਿਆ ਤੇ ਹੇ
ਸੋਹਣਾ ਲੱਗਦਾ ਹਾਂ ਇੱਦਾਂ ।
ਗੁਰਸਿੱਖ ਮੁੰਡਾ - ਅੱਛਾ ਕਿਸ ਨੁੰ ਦਿਖਾ ਰਹੇ ਹੋ ਸੋਹਣਾ ਬਣ ਕੇ ?
ਕੀ ਗੁਰੂ ਜੀ ਨੇ
ਤੁਹਾਨੁੰ ਸਾਰੇ ਅੰਗ ਪੈਰ ਬਖਸ਼ ਕੇ ਬਾਕੀਆਂ ਵਾਗ
ਸੋਹਣਾ ਨਹੀ ਬਣਾਇਆਂ ?
ਮੁੰਡਾਂ - ਛੱਡ ਯਾਰ ਤੁੰ ਤੇ ਗੱਲਾਂ ਨੁੰ ਹੋਰ ਹੀ ਪਾਸੇ ਲਿਜਾਈ
ਜਾ ਰਿਹਾਂ ।
ਗੁਰਸਿੱਖ ਮੁੰਡਾ - ਮੈ ਤੇ ਗੱਲ ਉੇਥੇ ਹੀ ਰੱਖਣੀ ਹੈ , ਚੱਲੋ ਮੇਰੇ ੬
ਸਵਾਲਾਂ ਦੇ ਜਵਾਬ ਦੇ
ਦਿਉ ਬਸ
ਸਵਾਲ ੧ : ਅਸੀ ਕੇਸਾਂ ਸਣੇ ਖੋਪਰੀਆਂ ਕਿਉ ਲਵਾਈਆਂ ?
ਸਵਾਲ ੨ : ਕੀ ਸਾਡੇ ਕੇਸਾਂ ਵਾਲੇ ਸਿਰਾਂ ਦੇ ਮੁੱਲ ਨਹੀ ਪਏ ਅਤੇ
ਕਿਉ ਪਏ ?
ਸਵਾਲ ੩ : ਕੀ ਤੁਸੀ ਸਿਰਫ ਪੈਸੇ ਤੇ ਕੁੜੀਆਂ ਲਈ ਨਹੀ ਕੇਸ ਕਤਲ
ਕਰਵਾ ਰਹੇ ?
ਸਵਾਲ ੪ : ਕਿੱਥੇ ਲਿਖਿਆਂ ਹੈ ਕੇਸਾਂ ਤੋ ਬਿਨਾਂ ਤੁਸੀ ਸੋਹਣੇ ਲੱਗਦੇ ਹੋ
ਅਤੇ
ਕੀ ਤੁਹਾਡਾ ਗੁਰੂ ਕੇਸ ਕਤਲ ਕਰਵਾਉਣ ਦੀ ਇਜਾਜਤ ਦਿੰਦਾਂ ਹੈ ?
ਸਵਾਲ ੬ : ਕਦੇ ਕੇਸ ਕਤਲ ਕਰਵਾਉਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਤੇ
ਉਹਨਾਂ ਦੇ
ਪਰਿਵਾਰ ਨੁੰ ਚੇਤੇ ਕੀਤਾਂ ?
ਹੁਣ ਉਹ ਸਿੱਖ ਸੋਚੀ ਪੈ ਗਿਆ । ਕੁਝ ਦੇਰ ਬਾਅਦ ਕਹਿਣ ਲੱਗਾ.....
ਮੇਰੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀ ਹਨ ਅਤੇ ਸੱਚਮੁੱਚ ਤੁਸੀ ਤੇ
ਅੱਜ ਮੇਰੀਆਂ
ਅੱਖਾਂ ਖੋਲ ਦਿੱਤੀਆਂ । ਮੈ ਤੇ ਭਰਮ ਵਿੱਚ ਜਿੰਦਗੀ ਜੀਅ ਰਿਹਾ ਸੀ ।
ਮੈ ਪ੍ਰਣ
ਕਰਦਾ ਮੈ ਗੁਰਸਿੱਖ ਬਣਾਗਾਂ ਤੇ ਬਾਕੀਆਂ ਨੁੰ ਵੀ ਸਮਜਾਵਾਂਗਾਂ ।
ਮੇਰੀ ਗੱਲ ਨਾਲ ਸੇਹਮਤ ਹੋ ਤੇ ਵੱਧ ਤੋ ਵੱਧ ਸ਼ੇਅਰ ਕਰੋ ਸ਼ਾਇਦ ਕੋਈ
ਸਿੱਖ ਗੁਰਸਿੱਖ ਬਣ
ਜਾਵੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
 

Singh

Prime VIP
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
 

KARAN

Prime VIP
sahi kiha ji.. ajj kal khone mone bande e jada kehnde ne sikhi dil wich honi chahidi a, tuc te dikhava krde o, apne aap nu sacche sikh mannde ne utto...
 
Top