ਆਓ, ਆਈਲੈੱਟਸ ਬਾਰੇ ਜਾਣੀਏ

ਅਜੋਕੇ ਸਮੇਂ ਵਿੱਚ ਰੁਜ਼ਗਾਰ, ਨੌਕਰੀ ਜਾਂ ਵਪਾਰ ਲਈ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਵਧ ਰਿਹਾ ਹੈ। ਭਾਰਤ ’ਚੋਂ ਵੀ ਵੱਡੀ ਗਿਣਤੀ ਲੋਕ ਹਰ ਸਾਲ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਤੇ ਨਿਊਜ਼ੀਲੈਂਡ ਸਣੇ ਹੋਰ ਕਈ ਦੇਸ਼ਾਂ ਵਿੱਚ ਸਿੱਖਿਆ ਜਾਂ ਰੋਜ਼ੀ-ਰੋਟੀ ਲਈ ਜਾਂਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਜਾਣ ਲਈ ਅੰਗਰੇਜ਼ੀ ਵਿੱਚ ਮੁਹਾਰਤ ਪਰਖਣ ਵਾਲਾ ਟੈਸਟ ਦੇਣਾ ਪੈਂਦਾ ਹੈ। ਇਸ ਟੈਸਟ ਨੂੰ ਆਈਲੈੱਟਸ (95L“S) ਕਿਹਾ ਜਾਂਦਾ ਹੈ, ਜਿਸ ਦਾ ਪੂਰਾ ਨਾਮ 9nternational 5nglish Language “esting System ਹੈ। ਇਹ ਟੈਸਟ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਜਾਂ ਕੰਮ ਕਰਨ ਦੇ ਉਦੇਸ਼ ਤੋਂ ਜਾਣ ਵਾਲੇ ਵਿਅਕਤੀ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦਾ ਪੱਧਰ ਮਾਪਣ ਲਈ ਲਿਆ ਜਾਂਦਾ ਹੈ। ਇਹ ਟੈਸਟ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਅਕੈਡਮਿਕ ਤੇ ਦੂਜਾ ਜਨਰਲ ਟ੍ਰੇਨਿੰਗ। ਅਕੈਡਮਿਕ ਟੈਸਟ, ਅਜਿਹੇ ਵਿਅਕਤੀਆਂ ਲਈ ਜ਼ਰੂਰੀ ਹੁੰਦਾ ਹੈ ਜੋ ਉਚੇਰੀ ਸਿੱਖਿਆ, ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਆਦਿ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਇਸੇ ਤਰ੍ਹਾਂ ਜਨਰਲ ਟ੍ਰੇਨਿੰਗ ਟੈਸਟ ਅਜਿਹੇ ਵਿਅਕਤੀਆਂ ਲਈ ਜ਼ਰੂਰੀ ਹੁੰਦਾ ਹੈ ਜੋ ਕਿਸੇ ਕਿਸਮ ਦੀ ਵੋਕੇਸ਼ਨਲ ਟ੍ਰੇਨਿੰਗ, ਵੋਕੇਸ਼ਨਲ ਕੋਰਸ, ਕੰਮ ਕਰਨ ਜਾਂ ਪੀਆਰ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਮੋਟੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਅਕੈਡਮਿਕ ਸਟੂਡੈਂਟ ਵੀਜ਼ੇ ਲਈ ਹੁੰਦਾ ਹੈ ਤੇ ਜਨਰਲ ਟਰੇਨਿੰਗ, ਵਰਕ ਪਰਮਿਟ ਜਾਂ ਪੀਆਰ ਲਈ ਹੁੰਦਾ ਹੈ। ਇਨ੍ਹਾਂ ਦੋਵੇਂ ਕਿਸਮਾਂ ਦੇ ਟੈਸਟਾਂ ਵਿੱਚ ਵਿਅਕਤੀ ਦੀ ਭਾਸ਼ਾ ਚਾਰ ਪੱਖਾਂ ਤੋਂ ਪਰਖੀ ਜਾਂਦੀ ਹੈ, ਜਿਨ੍ਹਾਂ ਨੂੰ ਚਾਰ ਮਾਡਿਊਲ ਕਿਹਾ ਜਾਂਦਾ ਹੈ। ਇਹ ਚਾਰ ਮਾਡਿਊਲ ਲਿਸਨਿੰਗ (ਸੁਣਨਾ), ਰੀਡਿੰਗ (ਪੜ੍ਹਨਾ), ਰਾਈਟਿੰਗ (ਲਿਖਣਾ) ਤੇ ਸਪੀਕਿੰਗ (ਬੋਲਣਾ) ਹੁੰਦੇ ਹਨ। ਇਨ੍ਹਾਂ ਵਿੱਚ ਲਿਸਨਿੰਗ ਅਤੇ ਸਪੀਕਿੰਗ ਭਾਗ ਦੋਵੇਂ ਕਿਸਮ ਦੇ ਟੈਸਟਾਂ ਲਈ ਇੱਕੋ ਜਿਹਾ ਹੁੰਦਾ ਹੈ, ਜਦੋਂ ਕਿ ਰੀਡਿੰਗ ਅਤੇ ਰਾਈਟਿੰਗ ਦਾ ਵਿਸ਼ਾ-ਵਸਤੂ ਦੋਵਾਂ ਟੈਸਟਾਂ ਲਈ ਵੱਖ ਵੱਖ ਹੁੰਦਾ ਹੈ। ਇਸ ਦੇ ਨਾਲ ਹੀ ਦੋਵੇਂ ਟੈਸਟਾਂ ਵਿੱਚ ਅੰਕਾਂ ਦੀ ਵੰਡ, ਟੈਸਟ ਦਾ ਕੁੱਲ ਸਮਾਂ, ਟੈਸਟ ਦਾ ਢਾਂਚਾ ਆਦਿ ਇੱਕੋ ਜਿਹੇ ਹੁੰਦੇ ਹਨ। ਇਸ ਟੈਸਟ ਲਈ ਕੁੱਲ ਸਮਾਂ ਲਗਪਗ 2 ਘੰਟੇ 45 ਮਿੰਟ ਹੁੰਦਾ ਹੈ, ਜਿਸ ਵਿੱਚੋਂ ਲਿਸਨਿੰਗ ਲਈ ਸਮਾਂ 30 ਮਿੰਟ, ਰੀਡਿੰਗ ਲਈ ਸਮਾਂ ਇਕ ਘੰਟਾ, ਰਾਈਟਿੰਗ ਲਈ ਸਮਾਂ 1 ਘੰਟਾ ਤੇ ਸਪੀਕਿੰਗ ਲਈ ਸਮਾਂ 15 ਤੋਂ 20 ਮਿੰਟ ਦਾ ਹੁੰਦਾ ਹੈ। ਇਸ ਟੈਸਟ ਦੇ ਲਿਸਨਿੰਗ ਭਾਗ ਵਿੱਚ 40 ਪ੍ਰਸ਼ਨ 4 ਸੈਕਸ਼ਨਾਂ ਵਿੱਚ 10-10 ਕਰ ਕੇ ਵੰਡੇ ਹੁੰਦੇ ਹਨ। ਰੀਡਿੰਗ ਭਾਗ ਵਿੱਚ 40 ਪ੍ਰਸ਼ਨ 3 ਸੈਕਸ਼ਨਾਂ ਵਿੱਚ ਅਤੇ ਤਿੰਨ ਲੰਬੇ ਲੇਖ, ਰਾਈਟਿੰਗ ਵਿੱਚ ਦੋ ਕਾਰਜ ਤੇ ਸਪੀਕਿੰਗ ਦੇ ਵੀ ਤਿੰਨ ਸੈਕਸ਼ਨ ਹੁੰਦੇ ਹਨ। ਇਸ ਟੈਸਟ ਵਿੱਚ ਵਿਦਿਆਰਥੀ ਦੀ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦਾ ਪੱਧਰ ਤੈਅ ਕਰਨ ਲਈ 9-ਬੈਂਡ ਆਧਾਰਿਤ ਮੁਲਾਂਕਣ ਪੈਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਹਰੇਕ ਬੈਂਡ ਵਿਦਿਆਰਥੀ ਦਾ ਮੁਹਾਰਤ ਪੱਧਰ ਦਰਸਾਉਂਦਾ ਹੈ ਜਾਂ ਵਿਦਿਆਰਥੀ ਦੀ ਮੁਹਾਰਤ ਦਾ ਪੱਧਰ ਬੈਂਡ (1-9) ਤੱਕ ਦੀ ਰੇਂਜ ਰਾਹੀਂ ਨਿਰਧਾਰਿਤ ਕੀਤਾ ਜਾਂਦਾ ਹੈ। ਜਿਵੇਂ ਬੈਂਡ 1 ਨਾ ਪ੍ਰਯੋਗੀ (non user), 2 ਰੁਕ-ਰੁਕ ਕੇ ਵਰਤਣ ਵਾਲਾ (intermittent user), 3 ਬਹੁਤ ਜ਼ਿਆਦਾ ਸੀਮਿਤ ਪ੍ਰਯੋਗੀ (extremely Limited user), 4 ਸੀਮਿਤ ਪ੍ਰਯੋਗੀ (Limited user), 5 ਮਾਮੂਲੀ ਪ੍ਰਯੋਗੀ (Modest user), 6 ਸਮਰੱਥ ਪ੍ਰਯੋਗੀ (competent user), 7 ਚੰਗਾ ਪ੍ਰਯੋਗੀ (good user), 8 ਬਹੁਤ ਚੰਗਾ ਪ੍ਰਯੋਗੀ (Very good user), 9 ਮਾਹਿਰ ਪ੍ਰਯੋਗੀ (expert user) ਨੂੰ ਦਿੱਤੇ ਜਾਂਦੇ ਹਨ। ਟੈਸਟ ਵਿੱਚੋਂ ਪ੍ਰਾਪਤ ਅੰਕਾਂ ਜਾਂ ਗਰੇਡ ਦੇ ਆਧਾਰ ’ਤੇ ਵਿਦਿਆਰਥੀ ਨੂੰ ਬੈਂਡ ਅੰਕ ਦਿੱਤੇ ਜਾਂਦੇ ਹੈ। ਹਰੇਕ ਦੇਸ਼ ਵਿੱਚ ਜਾਣ ਲਈ ਘੱਟੋ-ਘੱਟ ਬੈਂਡ ਦੀ ਯੋਗਤਾ ਵੱਖੋ ਵੱਖਰੀ ਹੁੰਦੀ ਹੈ।
ਇਸ ਟੈਸਟ ਨੂੰ ਲੈਣ ਅਤੇ ਪ੍ਰਬੰਧ ਦੀ ਜ਼ਿੰਮੇਵਾਰੀ ਬ੍ਰਿਟਿਸ਼ ਕਾਊਂਸਲ, ਕੈਂਬਰਿਜ ਇੰਗਲਿਸ਼ ਲੈਂਗੂਏਜ ਅਸੈੱਸਮੈਂਟ ਤੇ ਆਈਡੀਪੀ ਐਜੂਕੇਸ਼ਨ, ਆਸਟਰੇਲੀਆ ਨਾਮਕ ਸੰਸਥਾਵਾਂ ਦੀ ਸਾਂਝੇ ਤੌਰ ’ਤੇ ਹੁੰਦੀ ਹੈ। ਇਸ ਟੈਸਟ ਲਈ ਭਾਰਤ ਦੇ ਲਗਪਗ 40 ਮੁੱਖ ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾਂਦੇ ਹਨ। ਰਾਜਧਾਨੀ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਗਾ, ਪਟਿਆਲਾ ਤੇ ਬਠਿੰਡਾ ਨੂੰ ਪ੍ਰੀਖਿਆ ਕੇਂਦਰ ਬਣਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਇਸ ਟੈਸਟ ਵਿੱਚੋਂ ਪ੍ਰਾਪਤ ਬੈਂਡ ਦੀ ਵੈਧਤਾ ਦੋ ਸਾਲ ਹੈ।
 
Top