ਸ਼੍ਰੀਲੰਕਾ ਵਿੱਚ ਟੈਸਟ ਸੀਰੀਜ਼ ਜਿੱਤਾਂਗੇ - ਦ੍ਰਵਿ&#265

chief

Prime VIP
ਭਾਰਤੀ ਕ੍ਰਿਕਟ ਦੀ ਕੰਧ ਕਹੇ ਜਾਣ ਵਾਲੇ ਭਰੋਸੇਮੰਦ ਰਾਹੁਲ ਦ੍ਰਵਿੜ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਭਾਰਤੀ ਟੀਮ ਅਗਲੇ ਮਹੀਨੇ ਹੋਣ ਵਾਲੇ ਸ਼੍ਰੀਲੰਕਾ ਦੇ ਟੈਸਟ ਵਿੱਚ ਸੀਰੀਜ਼ ਜਿੱਤਣ ਵਿੱਚ ਕਾਮਯਾਬ ਰਹੇਗੀ।

ਦ੍ਰਵਿੜ ਨੇ ਇੱਥੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਦੇ 21ਵੇਂ ਸੰਸਕਰਨ ਦੀ ਘੁੰਡ ਚੁਕਾਈ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ਸ਼੍ਰੀਲੰਕਾ ਆਪਣੇ ਘਰ ਵਿੱਚ ਇੱਕ ਬਹੁਤ ਮਜ਼ਬੂਤ ਟੀਮ ਹੈ ਅਤੇ ਉਸ ਨੂੰ ਉਸੇ ਦੇ ਮੈਦਾਨ 'ਤੇ ਹਰਾਉਣਾ ਬਹੁਤ ਮੁਸ਼ਕਿਲ ਕੰਮ ਹੈ।

ਪਿਛਲੇ ਦੋ ਦੌਰਿਆਂ ਵਿੱਚ ਅਸੀਂ ਉੱਥੇ ਟੈਸਟ ਜਿੱਤਣ ਵਿੱਚ ਤਾਂ ਸਫ਼ਲ ਰਹੇ, ਪਰ ਸੀਰੀਜ਼ ਜਿੱਤਣ ਵਿੱਚ ਸਾਨੂੰ ਕਾਮਯਾਬੀ ਨਹੀਂ ਮਿਲੀ ਸੀ। ਪਰ ਇਸ ਵਾਰ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਸ਼੍ਰੀਲੰਕਾ ਵਿੱਚ ਟੈਸਟ ਸੀਰੀਜ਼ ਜਿੱਤਣ ਵਿੱਚ ਕਾਮਯਾਬ ਰਹਾਂਗੇ।
 
Top