ਤਕਦੀਰਾਂ

ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ ,
ਜਿਹੜੇ ਲੜਾਉਦੇ ਰਹਿੰਦੇ ਨੇ ਨਿੱਤ ਹੀ ਤਦਬੀਰਾਂ ਨੂੰ ।

ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ ਸਦਾ ਚਲਦੇ ਰਹਿਣੇ ਨੇ ,
ਰੋਣ ਵਾਲਿਆ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ i

ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿਥੇ ਲੈ ਕੇ ਜਾਵੇਗਾ ,
ਨਾਲ ਨੀ ਕੋਈ ਲੈ ਜਾਂਦਾ ਇਥੇ ਬਣਾਈਆਂ ਜਗੀਰਾਂ ਨੂੰ i

ਅੱਜ ਵੀ ਡੋਲ੍ਹੋ ਤੋਰੇ ਜਾਂਦੇ ਨੇ, ਨਾਲ ਵਿਦੇਸ਼ੀ ਬੁਢਿਆਂ ਦੇ ,
ਕਦੋ ਮਿਲੇਗੀ ਫ਼ੈਸਲੇ ਦੀ ਅਜ਼ਾਦੀ ਦੇਸ ਦੀਆਂ ਹੀਰਾਂ ਨੂੰ i

ਨਾ ਲਾਵੇ ਕੋਈ ਤ੍ਰਿਵੇਣੀ, ਟਾਹਲੀ, ਅੰਬ ਤੇ ਜਾਮਣ ਨੂੰ ,
ਫਿਰ ਕਿੱਥੋਂ ਛਾਂ ਲੱਭਣੀ ਹੈ, ਰਾਹ ਚਲਦੇ ਰਾਹਗੀਰਾਂ ਨੂੰ ।

ਕੌਣ ਚਲਦਾ ਹੁਣ ਪੀਰ-ਪੈਗਬਰਾਂ ਦੀਆਂ ਸਿੱਖਿਆਵਾਂ ਤੇ ,
ਲੋਕੀ ਪੂੱਜਦੇ ਨੇ ਪੱਥਰ ਦੀਆਂ ਮੂਰਤਾਂ ਤੇ ਤਸਵੀਰਾਂ ਨੂੰ ।
 
Top