ਅਜ ਅਸਾਂ ਤੇ ਸਾਈਂ ਤੁੱਠਾ, ਸਭ ਡਿਠਾ ਸਾਈਂ ਸਾਈਂ । ਹੈ ਭਰਪੂਰ ਹਜ਼ੂਰ ਹਮੇਸ਼ਾ, ਹੁਣ ਕੀ ਕੱਢਾਂ ਕੀ ਪਾਈਂ । ਬੂੰਦੋਂ ਸਾਗਰ ਨੂਰ ਬਨਾਇਆ, ਸਿਰ ਪਾ ਜ਼ਾਤ ਇਲਾਹੀ । ਫ਼ਕਰ ਅਜੇਹਾ ਮਿਲਿਆ ਸਾਨੂੰ, ਜੇ ਵਿਛੁੜੇ ਨਹੀਂ ਕਦਾਈਂ ।