ਰੋਜ਼ਾ ਤੇਰਾ, ਸੋਹਣੀਏ ! ਲੋਕਾਂ ਲਈ ਮਸਾਣ । ਪਰ ਸ਼ਾਇਰ ਦੀ ਨਜ਼ਰ ਵਿਚ, ਇਹ ਇਕ ਪਾਕ ਕੁਰਾਨ । ਤੇੜਾਂ ਇਹਦੀਆਂ ਆਇਤਾਂ, ਜੇ ਪੜ੍ਹੀਏ ਨਾਲ ਧਿਆਨ, ਖ਼ੁਦੀ ਤਕੱਬਰ ਛੱਡ ਕੇ, ਬਣ ਜਾਈਏ ਇਨਸਾਨ ।