ਤਬਾਹੀ (ਦੇਬੀ ਲਾਈਵ ੩)

Tejjot

Elite
ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ
ਸਾਡੇ ਖਿਲਾਫ ਸਾਡੇ ਹੀ ਅੱਜ
ਦੇ ਰਹੇ ਗਵਾਹੀ
ਉਹ ਸਾਉਂਣ ਦੇ ਮਹੀਨੇ
ਪਛਤਾਉਂਦੇ ਵੇਖਣੇ ਨੇ,
ਵੱਢ ਕੇ ਜੋ ਅੰਬ ਵਿਹੜੇ ਅੱਜ
ਲਾ ਰਹੇ ਫਲਾਹੀ
ਬਾਹਰੋਂ ਜੋ ਸੋਹਣੇ ਵਿੱਚੋਂ ਗੁੱਸੇ
ਉਹਨਾਂ ਨਾਲ ਰਹਿੰਦੇ,
ਸੁੰਦਰਤਾ ਨਾ ਉਹਨਾਂ ਦੀ ਮੂੰਹ ਤੇ ਜੇ ਨਾ ਸਲਾਹੀ
ਮਹਿਬੂਬ ਨੇ ਨਹੀਂ ਆਉਂਣਾ ਤਾਂ ਮੌਤ ਹੀ ਆ ਜਾਵੇ,
"ਦੇਬੀ" ਦਾ ਬੂਹਾ ਖੁੱਲਾ ਅਜੇ ਆਸ ਨਹੀਂਉ ਲਾਹੀ
"ਦੇਬੀ ਮਖ਼ਸੂਸਪੁਰੀ"
 
Top