ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ
ਇਸ ਦੁਨੀਆਂ 'ਚੋ ਹੋਰ ਕੋਈ ਕੀ ਲੈ ਜਾਂਦਾ
ਬਾਹਰ ਕਫ਼ਨ ਤੋਂ ਖਾਲੀ ਹੱਥ ਸਿੰਕਦਰ ਦੇ,
ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ
ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ,
ਜਿਨ੍ਹੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ
ਉਸ ਤੋਂ ਨਾ ਅਹਿਸਾਨ ਕਰਾਂਵੀ ਭੁੱਲ ਕੇ ਤੂੰ,
ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ
ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾ ਦਿਉ,
ਉਹ ਹੌਲੀ ਹੌਲੀ ਤੁਹਾਡੀਆਂ ਜੜ੍ਹਾਂ 'ਚ ਬਹਿ ਜਾਂਦਾ
"ਦੇਬੀ" ਤੇਰੇ ਵਿੱਚ ਨੁਕਸ ਤਾਂ ਹੋਵਣਗੇ,
ਐਵੇਂ ਨਹੀਂ ਕੋਈ ਕਿਸੇ ਦੇ ਮੂੰਹੋਂ ਲਹਿ ਜਾਂਦਾ
"ਦੇਬੀ ਮਖ਼ਸੂਸਪੁਰੀ"
ਇਸ ਦੁਨੀਆਂ 'ਚੋ ਹੋਰ ਕੋਈ ਕੀ ਲੈ ਜਾਂਦਾ
ਬਾਹਰ ਕਫ਼ਨ ਤੋਂ ਖਾਲੀ ਹੱਥ ਸਿੰਕਦਰ ਦੇ,
ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ
ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ,
ਜਿਨ੍ਹੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ
ਉਸ ਤੋਂ ਨਾ ਅਹਿਸਾਨ ਕਰਾਂਵੀ ਭੁੱਲ ਕੇ ਤੂੰ,
ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ
ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾ ਦਿਉ,
ਉਹ ਹੌਲੀ ਹੌਲੀ ਤੁਹਾਡੀਆਂ ਜੜ੍ਹਾਂ 'ਚ ਬਹਿ ਜਾਂਦਾ
"ਦੇਬੀ" ਤੇਰੇ ਵਿੱਚ ਨੁਕਸ ਤਾਂ ਹੋਵਣਗੇ,
ਐਵੇਂ ਨਹੀਂ ਕੋਈ ਕਿਸੇ ਦੇ ਮੂੰਹੋਂ ਲਹਿ ਜਾਂਦਾ
"ਦੇਬੀ ਮਖ਼ਸੂਸਪੁਰੀ"