ਏਹੁ ਜੱਗ ਸਰਾਇਂ ਮੁਸਾਫਿਰਾਂ ਦੀ

BaBBu

Prime VIP
ਏਹੁ ਜੱਗ ਸਰਾਇਂ ਮੁਸਾਫਿਰਾਂ ਦੀ,
ਏਥੇ ਜ਼ੋਰ ਵਾਲੇ ਕਈ ਆਇ ਗਏ ।
ਸ਼ਿਦਾਦ, ਨਮਰੂਦ, ਫਿਰਊਨ ਜੇਹੇ,
ਦਾਅਵੇ ਬੰਨ੍ਹ ਖ਼ੁਦਾਇ ਕਹਾਇ ਗਏ ।
ਅਕਬਰ ਸ਼ਾਹ ਜੇਹੇ ਆਏ ਵਿਚ ਦਿੱਲੀ,
ਫੇਰੀ ਵਾਂਗ ਵਣਜਾਰਿਆਂ ਪਾਇ ਗਏ ।
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,
ਵਾਜੇ ਕੂੜ ਦੇ ਕਈ ਵਜਾਇ ਗਏ ।
 
Top