BaBBu
Prime VIP
ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ,
ਹਾਂ, ਅਸੀਂ ਅਪਣੀ ਹਕੂਮਤ 'ਚ ਭੀ ਬਰਬਾਦ ਰਹੇ;
ਆਦਮੀਅਤ ਸਦਾ ਮੁਰਦਾ ਹੀ ਰਹੀ ਹੈ ਜੀ ਕੇ ।
ਹੈ ਗ਼ਰੀਬਾਂ ਦੀਆਂ ਲਾਸ਼ਾਂ ਤੇ ਗੁਜ਼ਾਰਾ ਇਸ ਦਾ,
ਨਾ ਬੁਝੀ ਇਸ ਦੀ ਕਦੀ ਬੇਵਾ ਦੇ ਰੋਣੇ ਤੋਂ ਪਿਆਸ,
ਭੁੱਖੇ ਬੱਚਿਆਂ ਦੀਆਂ ਸਿਰੀਆਂ ਨੇ ਸਹਾਰਾ ਇਸ ਦਾ ।
ਕੁਝ ਬਣੀ ਹੈ ਤਾਂ ਅਮੀਰਾਂ ਦੀ ਹੀ ਇਹ ਜਿੰਦ ਬਣੀ,
ਕਦੀ ਦਿੱਲੀ, ਕਦੀ ਚਿੱਤੌੜ, ਕਦੀ ਹਿੰਦ ਬਣੀ ।
ਸੈਂਕੜੇ ਵਾਰ ਹਰੇ ਖੇਤ ਜਲਾਏ ਇਸ ਨੇ,
ਤਖ਼ਤ ਲੋਕਾਂ ਦੀਆਂ ਹੱਡੀਆਂ ਦੇ ਬਣਾਏ ਇਸ ਨੇ ।
ਰਹਿਮ ਆਇਆ ਤਾਂ ਕਦੀ ਵੰਡੇ ਸ਼ਹੀਦਾਂ ਦੇ ਖ਼ਿਤਾਬ,
ਕਾਸ਼ ! ਉਲਟੇ ਕੋਈ ਇਸ ਵਤਨ-ਪ੍ਰਸਤੀ ਦਾ ਨਕਾਬ !
ਖ਼ੂਨ ਕਿਰਤੀ ਦਾ ਰਿਹਾ ਸ਼ਾਹਾਂ ਦੀ ਮਸਤੀ ਦੇ ਲਈ,
ਕੌਮ ਮਰਵਾਈ ਗਈ ਐਸ਼-ਪ੍ਰਸਤੀ ਦੇ ਲਈ ।
ਸਦਾ ਹੋਈ ਏ ਮਨੁੱਖਤਾ ਦੀ ਤਬਾਹੀ ਇਸ ਤੋਂ,
ਸਦਾ ਦੁਨੀਆਂ 'ਚ ਰਹੂ ਜੰਗ-ਲੜਾਈ ਇਸ ਤੋਂ ।
ਅੱਜ ਤਹਿਜ਼ੀਬ ਦਾ ਯੁਗ ਇਸ ਦੀਆਂ ਚਾਲਾਂ ਦਾ ਸ਼ਿਕਾਰ ।
ਦੇਸ਼-ਭਗਤੀ ਕੀ ਜੋ ਹੋਰਾਂ ਦੀ ਤਬਾਹੀ ਹੋਵੇ ?
ਦੇਸ਼-ਭਗਤੀ, ਤੂੰ ਸਰਵ-ਸਾਂਝਤਾ ਨੂੰ ਮੋੜ ਮੁਹਾਰ !
ਦੇਸ਼-ਭਗਤੀ ਕੀ ਜੇ ਕਲ੍ਹ ਆਪ ਭੀ ਹੋਣਾ ਹੈ ਗ਼ੁਲਾਮ,
ਦੂਸਰੇ ਭੀ ਤਾਂ ਉਲਟ ਸਕਦੇ ਨੇ ਦੁਨੀਆਂ ਦਾ ਨਜ਼ਾਮ ।
ਦੇਸ਼ ਦੀ ਸੇਵਾ ਸਿਰਫ਼ ਪੌੜੀ ਸੀ, ਮੰਜ਼ਲ ਤਾਂ ਨਹੀਂ;
ਇਹ ਮਨੁੱਖਤਾ ਦੀ ਕੋਈ ਆਖ਼ਰੀ ਮਹਿਫ਼ਲ ਤਾਂ ਨਹੀਂ ।
ਅਪਣੇ ਕੁਨਬੇ ਲਈ ਦੁਨੀਆਂ ਤੇ ਹੈ ਕਬਜ਼ਾ ਲਾਹਨਤ !
ਅਪਣੀ ਬੇੜੀ ਲਈ ਸਾਗਰ ਤੇ ਹੈ ਘੇਰਾ, ਤੋਬਾ !
ਦੇਸ਼-ਭਗਤੀ 'ਚ ਜ਼ਰੂਰਤ ਹੈ ਪਰੀਵਰਤਨ ਦੀ,
ਏਸ ਪਿੰਜਰ ਨੂੰ ਜ਼ਰੂਰਤ ਹੈ ਨਵੇਂ ਜੀਵਨ ਦੀ ।
ਦੇਸ ਦੇ ਨਾਂ ਤੇ ਮਨੁੱਖਤਾ ਨੂੰ ਕਦੇ ਚੂਰ ਨਾ ਕਰ,
ਤੂੰ ਕਦੀ ਅਪਣੀ ਹਕੂਮਤ ਨੂੰ ਭੀ ਮਨਜ਼ੂਰ ਨਾ ਕਰ ।
ਅਪਣੀ ਸ਼ਾਹੀ 'ਚ ਭੀ ਮੁਰਦਾ ਹੀ ਰਹੇ ਹਾਂ ਜੀ ਕੇ,
ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ ।
ਦੇਸ਼-ਭਗਤੀ ਦਾ ਹੀ ਦੁਨੀਆਂ 'ਚ ਨਸ਼ਾ ਹੈ ਜਦ ਤਕ,
ਖ਼ੂਬ ਹੋਵੇਗੀ ਗ਼ਰੀਬਾਂ ਦੀ ਤਬਾਹੀ ਤਦ ਤਕ ।