ਸਭ ਅਹਿਸਾਸ ਤੂੰ ਪਰਦੇ ਵਿਚ ਪਏ ਰਹਿਣ ਦੇ

ਸਭ ਅਹਿਸਾਸ ਤੂੰ ਪਰਦੇ ਵਿਚ ਪਏ ਰਹਿਣ ਦੇ
ਇਸ ਜਿੰਦ ਨਿਮਾਣੀ ਨੂੰ ਸਭ ਸਹਿ ਲੈਣ ਦੇ

ਗਮਾਂ ਦੀਆਂ ਠੋਕਰਾਂ ਨਾ ਸਦਾ ਰਹਿਣੀਆਂ
ਖੁਸ਼ੀ ਦੀ ਆਸ ਨੂੰ ਵੀ ਕੁਝ ਕਹਿ ਲੈਣ ਦੇ

ਛੱਡ ਮਾਪਣਾ ਤੂੰ ਫਾਸਲਾ ਮੰਜਿਲ ਤੇ ਔਕਾਤ ਦਾ

ਰੱਖ ਹੌਂਸਲਾ ਤੇ ਦੁਨੀਆਂ ਨਾਲ ਖਹਿ ਲੈਣ ਦੇ

ਹੈ ਪੱਲੇ ਕੀ, ਕੀ ਔਕਾਤ ਤੇਰੀ
ਇਸ ਰਾਜ਼ ਨੂੰ ਰਾਜ਼ ਹੀ ਰਹਿ ਲੈਣ ਦੇ

ਤਾਰਿਆਂ ਦੀ ਛਾਂਵੇ ਸਦਾ ਬਹਿ ਨਹੀਓਂ ਹੋਣਾ
ਇਸ ਅੱਗ ਦੇ ਦਰਿਆ ਵਿਚ ਵਹਿ ਲੈਣ ਦੇ

ਨਾ ਕਰ ਦਗਾ ' ਆਪਣੇ ਆਪ ਨਾਲ ਹੋਰ
ਹੁਣ ਨਜ਼ਮ ਨੂੰ ਤਾਂ ਦਿਲ ਦੀ ਗੱਲ ਕਹਿ ਲੈਣ ਦੇ...
 
Top