ਏਸ ਕਾਗਜ਼ ਦੇ ਟੁੱਕੜੇ ਤੇ...

ਏਸ ਕਾਗਜ਼ ਦੇ ਟੁੱਕੜੇ ਤੇ
ਸ਼ੋਰ ਪੌਂਦੇ ਜੋ ਅਲਫਾਜ਼ ਨੇ
ਮੇਰੀ ਕਲਮ ਦੀ ਨਹੀਂ
ਮੇਰੇ ਰੂਹ ਦੀ ਆਵਾਜ਼ ਨੇ

ਅੱਖਰ ਅੱਖਰ ਹੰਜੂ ਹਾਸਾ
ਮੇਰੀ ਸੋਚ ਦਾ ਆਗਾਜ਼ ਨੇ
ਕੋਈ ਪੜ੍ਹ ਕੇ ਹੁੰਦਾ ਖੁਸ਼
ਕੋਈ ਕਹਿੰਦਾ ਏ ਨਾਸਾਜ਼ ਨੇ

ਏਸ ਕਾਗਜ਼ ਦੇ ਟੁੱਕੜੇ ਤੇ,ਸ਼ੋਰ ਪੌਂਦੇ ਜੋ ਅਲਫਾਜ਼ ਨੇ

ਮੌਸਮ ਵਾੰਗੂ ਮਤਲਬ ਬਦਲਣ
ਸੱਚੀਂ ਬੜੇ ਬੇਅੰਦਾਜ਼ ਨੇ
ਮਾੜਾ ਚੰਗਾ ਜੋ ਵੀ ਕਹਿਦੇ
ਏ ਚੁੱਕਦੇ ਸਬਦੇ ਨਾਜ਼ ਨੇ

ਏਸ ਕਾਗਜ਼ ਦੇ ਟੁੱਕੜੇ ਤੇ,ਸ਼ੋਰ ਪੌਂਦੇ ਜੋ ਅਲਫਾਜ਼ ਨੇ

ਸਿਆਹੀ ਅਰਮਾਨਾਂ ਵਾਲੀ
ਜਜ਼ਬਾਤਾਂ ਦੀ ਪਰਵਾਜ਼ ਨੇ
ਕਿਸੇ ਗੂੰਗੇ ਮੁਲਖ ਦੀ
ਗਵਾਚੀ ਏ ਆਵਾਜ਼ ਨੇ

ਏਸ ਕਾਗਜ਼ ਦੇ ਟੁੱਕੜੇ ਤੇ,ਸ਼ੋਰ ਪੌਂਦੇ ਜੋ ਅਲਫਾਜ਼ ਨੇ

ਮੇਰੇ ਦਿਲ ਦੀ ਧੜਕਣ ਏਹ
ਮੇਰੀ ਤਨਹਾਈ ਦਾ ਸਾਜ਼ ਨੇ
ਅਕਸਰ ਪਿਆਰ ਨਾਲ ਵਹਿੰਦੇ ਜਿਹੜੇ
ਕਦੇ ਹੋ ਜਾਂਦੇ ਨਾਰਾਜ਼ ਨੇ

ਏਸ ਕਾਗਜ਼ ਦੇ ਟੁੱਕੜੇ ਤੇ,ਸ਼ੋਰ ਪੌਂਦੇ ਜੋ ਅਲਫਾਜ਼ ਨੇ

ਸੱਚ ਹਰਫ਼ਾਂ ਵਿਚ ਲੁੱਕਿਆ ਰਹਿੰਦਾ
ਕੁਝ ਉਮਰਾਂ ਦੇ ਰਾਜ ਨੇ
ਡਿੱਗਦੇ ਢਹਿੰਦੇ ਸੱਚ ਈ ਕਹਿੰਦੇ
ਕਿਸੇ ਬਾਗੀ ਦਾ ਏਤਰਾਜ਼ ਨੇ

ਏਸ ਕਾਗਜ਼ ਦੇ ਟੁੱਕੜੇ ਤੇ,ਸ਼ੋਰ ਪੌਂਦੇ ਜੋ ਅਲਫਾਜ਼ ਨੇ ....

"ਬਾਗੀ"
 
Top