ਯਾਦਾਂ ਦੀ ਧੁੰਦਲੀ ਤਸਵੀਰ ਚੋਂ

Vehlalikhari

@£w@¥$v€h£@
ਯਾਦਾਂ ਦੀ ਧੁੰਦਲੀ ਤਸਵੀਰ ਚੋਂ ਅੱਜ ਇੱਕ ਅਰਸੇ ਮਗਰੋਂ,
ਇੱਕ ਵਾਰੀ ਫੇਰ ਤੇਰਾ ਦੀਦਾਰ ਹੋਇਆ ਏ,
ਸਾਫ ਦਿੱਸਦਾ ਤੇਰੇ ਬੁੱਲਾਂ ਦੇ ਝੂਠੇ ਹਾਸੇ ਨੇ ਕਿੰਝ ਤੇਰੇ ਗਮਾਂ ਨੂੰ ਲਕੋਇਆ ਏ
ਤੇਰੀ ਉਨੀਂਦਰੀ ਅੱਖ ਦੀ ਲਾਲੀ ਵੀ ਦੱਸਦੀ ਏ,
ਕਿ ਤੇਰਾ ਦਿੱਲ ਚੰਦਰਾ ਸਿਸਕ- ਸਿਸਕ ਕਿੰਨਾ ਕੁ ਰੋਇਆ ਏ,
ਕਦੇ ਇੱਕਠੇ ਬੈਠ ਜੋ ਸੁੱਪਣੇਆਂ ਦਾ ਹਾਰ ਪਰੋਇਆ ਸੀ,
ਅੱਖ ਖੁੱਲੀ ਤੋ ਟੁੱਟ ਕੇ ਟੁੱਕੜੇ ਟੁੱਕੜੇ ਹੋਇਆ ਏ,
ਤੈਨੂੰ ਕਿੰਝ ਦੱਸਾਂ ਕਿਵੇਂ ਹਾਰ ਦਾ ਕੱਲਾ - ਕੱਲਾ ਮਣਕਾ,
ਕਿੰਨੀ ਵਾਰ ਵੇਹ੍ਲੇ ਨੇ ਆਪਣੇ ਹੰਝੂਆ ਦੇ ਨਾਲ ਧੋਇਆ ਏ............✒️
***** V€h£@ L!kh@r! ✒️*****
 
Top