ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ ਮੇਰੇ ਖੂਨ &#2

ਤੇਰੇ ਪਿਆਰ ਦੀ ਲੋਅ ਚ ਜਲ ਜਲ ਕੇ
ਮੇਰੀ ਦੁਨੀਆ ਕਾਲੀ ਹੋ ਗਈ ਏ
ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ
ਮੇਰੇ ਖੂਨ ਦੀ ਲਾਲੀ ਹੋ ਗਈ ਏ

ਤੇਰੇ ਚਿਹਰੇ ਤੇ ਜੋ ਲਾਲ ਧੱਬੇ ਨੇ
ਮੇਰਾ ਖੂਨ ਪੀਣ ਨਾਲ ਫੱਬੇ ਨੇ
ਤੇਰੇ ਨੁੰਹਾ ਨੂੰ ਜੋ ਆਇਆ ਰਾਸ ਏ
ਉਹ ਮੇਰਾ ਨੋਚਿਆ ਹੋਇਆ ਮਾਸ ਏ

ਜੋ ਤੇਰੇ ਗਲ ਚ ਬੜਾ ਹੀ ਮਟਕ ਰਿਹਾ
ਉਹ ਮੇਰਾ ਕਾਲਜਾ ਸੋਹਣੀਏ ਗਾਨੀ ਬਣ ਲਟਕ ਰਿਹਾ
ਤੂੰ ਖਾ ਸਕੀ ਜੋ ਕਰਤੇ ਅੱਡ ਨੇ
ਮੇਰੇ ਜਿਸਮ ਦੇ ਸੋਹਣੀਏ ਉਹ ਹੱਡ ਨੇ

ਮੇਰੇ ਮਾਸ ਦੀ ਬੋਟ ਬੋਟ ਖਾਣੇ ਨੂੰ
ਤੇਰਾ ਜੀ ਤਾ ਬੜਾ ਸੀ ਕਰਦਾ
ਪਰ ਮੇਰਾ ਇਹ ਬੇਮਝ ਪਿਆਰ ਡਾਈਨੇ
ਆਪਣਾ ਅੰਗ ਅੰਗ ਤੇਰੇ ਅੱਗੇ ਧਰਦਾ

ਤੇਰੀ ਕਰੂਪੀਅਤ ਤੇ ਮੈਨੂੰ ਹੋਇਆ
ਹੁਣ ਜ਼ਰਾ ਵੀ ਨਾ ਸ਼ੱਕ
ਮੈ ਤਾ ਤੇਰੇ ਨਾਲ ਇਸ਼ਕ ਕਮਾਇਆ
ਹੁਣ ਮਾਸ ਖਾਣਾ ਬਣਦਾ ਤੇਰਾ ਹੱਕ

Orignally Posted By Navneet ਬੇਹਾ ਖੂਨ
 
Re: ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ ਮੇਰੇ ਖੂਨ

tfs....
 
Re: ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ ਮੇਰੇ ਖੂਨ

tfs...........
 
Top