ਓਹੀ ਮੰਜਿਲਾਂ ਦੀ ਸ਼ਾਨ ਬਣਦੇ ਨੇ ...

ਓਹੀ ਮੰਜਿਲਾਂ ਦੀ ਸ਼ਾਨ ਬਣਦੇ ਨੇ
ਸੁਫਨੇ ਜਿਨਾਂ ਦੇ ਪਰਵਾਨ ਚੜ੍ਹਦੇ ਨੇ
ਫ਼ਤੇਹ ਓਹੀ ਕਰਦੇ ਨੇ ਮੈਦਾਨੇ ਜ਼ਿੰਦਗੀ
ਜੋ ਸੂਰਮੇ ਜਾ ਵਿੱਚ ਮੈਦਾਨੀ ਖੜਦੇ ਨੇ
ਮਾਂ ਪਿਓ ਤੋਂ ਉੱਤੇ ਜੋ ਸਮਝਾਂ ਮੰਦਰਾਂ ਮਸੀਤਾਂ ਨੂੰ
ਜੇਓੰਦੇ ਜੀ ਓਹ ਨਰਕਾਂ ਦੀ ਅੱਗ ਵਿੱਚ ਸੜ੍ਹਦੇ ਨੇ
ਆਪਣੇ ਹਕ਼ ਲਈ ਹਰ ਕੋਈ ਲੜਦਾ ਵਿਖਦਾ ਏ
ਯੋਧੇ ਓਹੀ ਜੋ ਹਕ਼ ਦੂਜੇ ਦੇ ਲਈ ਲੜਦੇ ਨੇ
ਖੁਸ਼ੀ ਦੀਆਂ ਸੁਰਖੀਆਂ ਹਰ ਚੇਹਰਾ ਲਭਦਾ ਫਿਰਦਾ ਏ
ਕੁਝ ਵਿਰਲੇ ਈ ਦਰਦਾਂ ਦੀ ਜ਼ੁਬਾਨ ਪੜ੍ਹਦੇ ਨੇ

ਓਹੀ ਮੰਜਿਲਾਂ ਦੀ ਸ਼ਾਨ ਬਣਦੇ ਨੇ
ਸੁਫਨੇ ਜਿਨਾਂ ਦੇ ਪਰਵਾਨ ਚੜ੍ਹਦੇ ਨੇ ...

"ਬਾਗੀ"
 
ਸ਼ੀ ਦੀਆਂ ਸੁਰਖੀਆਂ ਹਰ ਚੇਹਰਾ ਲਭਦਾ ਫਿਰਦਾ ਏ
ਕੁਝ ਵਿਰਲੇ ਈ ਦਰਦਾਂ ਦੀ ਜ਼ੁਬਾਨ ਪੜ੍ਹਦੇ ਨੇ

ਓਹੀ ਮੰਜਿਲਾਂ ਦੀ ਸ਼ਾਨ ਬਣਦੇ ਨੇ
ਸੁਫਨੇ ਜਿਨਾਂ ਦੇ ਪਰਵਾਨ ਚੜ੍ਹਦੇ ਨੇ ...

Great wording Baagi saab jio.......
 
Top