ਮਲੋਆ ਦੇ ਰਹਿਣ ਵਾਲੇ 3 ਬੱਚੇ ਲਾਪਤਾ

ਚੰਡੀਗੜ੍ਹ, 4 ਅਪ੍ਰੈਲ (ਸੰਦੀਪ)-ਮਲੋਆ ਦੇ ਰਹਿਣ ਵਾਲੇ ਕਰਮ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਬੀਤੇ ਦਿਨੀਂ ਸਵੇਰ ਸਮੇਂ ਜਦੋਂ ਉਹ ਅਤੇ ਉਸਦੀ ਪਤਨੀ ਕੰਮ ‘ਤੇ ਗਏ ਹੋਏ ਸੀ, ਉਸ ਸਮੇਂ ਉਸਦੇ ਦੋਵੇਂ ਬੇਟੇ ਲੱਕੀ (8) ਤੇ ਸਾਗਰ (5) ਉਸ ਦੇ ਭਰਾ ਦੇ ਮੁੰਡਿਆਂ ਗੋਪਾਲ ਤੇ ਵਿਸ਼ਾਲ ਦੇ ਨਾਲ ਖੇਡ ਰਹੇ ਸੀ। ਜਦੋਂ ਬੱਚੇ ਖੇਡਣ ਮਗਰੋਂ ਦੇਰ ਰਾਤ ਤਕ ਘਰ ਨਹੀਂ ਆਏ ਤਾਂ ਉਸ ਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇਸ ਬਾਰੇ ਮਲੋਆ ਚੌਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਬੀਤੀ ਰਾਤ ਹੀ ਇਕ ਬੱਚਾ ਡੱਡੂ ਮਾਜਰਾ ‘ਚ ਘੁੰਮਦਾ ਮਿਲਿਆ, ਜਿਸਨੂੰ ਚੌਕੀ ਪਹੁੰਚਾਇਆ ਗਿਆ ਜਿਸਦੀ ਪਛਾਣ ਵਿਸ਼ਾਲ ਦੇ ਰੂਪ ’ਚ ਹੋਈ ਹੈ। ਚੌਕੀ ‘ਚ ਸ਼ਿਕਾਇਤ ਲੈ ਕੇ ਪਹੁੰਚੇ ਕਰਮ ਸਿੰਘ ਨੇ ਬੱਚੇ ਦੀ ਪਛਾਣ ਕੀਤੀ ਹੈ ਕਿ ਇਹ ਉਸਦੇ ਭਰਾ ਅਮਰ ਸਿੰਘ ਦਾ ਬੇਟਾ ਹੈ। ਪੁਲਸ ਹੁਣ ਲੱਕੀ, ਸਾਗਰ ਅਤੇ ਗੋਪਾਲ ਦੀ ਭਾਲ ਕਰ ਰਹੀ ਹੈ।
 
Top