ਪਿਆਰ ਕੀ ਹੈ?

Parv

Prime VIP
► ਇਕ ਛੋਟੀ ਕੁੜੀ ਪੂਰੀ ਲਗਨ ਨਾਲ ਪਿਤਾ ਜੀ ਦੇ ਸਿਰ ਦੀ ਮਾਲਿਸ਼ ਕਰਦੀ ਹੈ ਅਤੇ ਉਸ ਨੂੰ ਆਪਣੇਪਨ ਦਾ ਅਹਿਸਾਸ ਹੁੰਦਾ ਹੈ, ਇਹ ਪਿਆਰ ਹੈ।
► ਇਕ ਪਤਨੀ ਆਪਣੇ ਪਤੀ ਲਈ ਚਾਹ ਬਣਾਉਂਦੀ ਹੈ ਅਤੇ ਉਸ ਤੋਂ ਪਹਿਲਾਂ ਇਕ ਘੁੱਟ ਪੀ ਲੈਂਦੀ ਹੈ ਤਾਂ ਜੋ ਪਤੀ ਨੂੰ ਚਾਹ ਦਾ ਸਵਾਦ ਚੰਗਾ ਲੱਗੇ, ਇਹ ਪਿਆਰ ਹੈ।
► ਇਕ ਦੋਸਤ ਆਪਣੇ ਦੋਸਤ ਦਾ ਤਿਲਕਣ ਭਰੀ ਸੜਕ 'ਤੇ ਕੱਸ ਕੇ ਹੱਥ ਫੜਦਾ ਹੈ ਤਾਂ ਜੋ ਉਹ ਡਿਗਣ ਤੋਂ ਬਚ ਜਾਵੇ, ਇਹ ਪਿਆਰ ਹੈ।
► ਇਕ ਭਰਾ ਆਪਣੀ ਭੈਣ ਨੂੰ ਸੁਨੇਹਾ ਭੇਜਦਾ ਹੈ ਅਤੇ ਪੁੱਛਦਾ ਹੈ ਕਿ ਉਹ ਘਰ ਪਹੁੰਚੀ ਕਿ ਨਹੀਂ, ਇਹ ਪਿਆਰ ਹੈ।
► ਇਕ ਮੁੰਡਾ ਇਕ ਕੁੜੀ ਦਾ ਹੱਥ ਫੜ ਕੇ ਪੂਰਾ ਸ਼ਹਿਰ ਘੁਮਾਉਂਦਾ ਹੈ, ਪਿਆਰ ਸਿਰਫ ਇਸੇ ਦਾ ਨਾਂ ਨਹੀਂ।
► ਤੁਸੀਂ ਆਪਣੇ ਦੋਸਤ ਨੂੰ ਛੋਟਾ ਜਿਹਾ ਸੁਨੇਹਾ ਭੇਜਦੇ ਹੋ, ਸਿਰਫ ਇਸ ਲਈ ਕਿ ਉਸ ਨੂੰ ਪੜ੍ਹ ਕੇ ਉਸ ਦੇ ਚਿਹਰੇ 'ਤੇ ਛੋਟੀ ਜਿਹੀ ਮੁਸਕਾਨ ਆਏ, ਇਹ ਪਿਆਰ ਹੈ।
► ਦੋਸਤੋ, ਪਿਆਰ ਤਾਂ ਅਸਲ ਵਿਚ ਇਕ-ਦੂਜੇ ਦੀ ਦੇਖਭਾਲ ਕਰਨ ਦਾ ਨਾਂ ਹੈ।
 
Top