ਐ ਜਾਬਰ ਸਾਨੂੰ ਅਜ਼ਮਾ ਕੇ ਵੇਖ ਲਵੀਂ


ਗਜ਼ਲ
ਐ ਜਾਬਰ ਸਾਨੂੰ ਅਜ਼ਮਾ ਕੇ ਵੇਖ ਲਵੀਂ i
ਖੜ ਜਾਵਾਂਗੇ ਰੋਜ ਗਿਰਾ ਕੇ ਵੇਖ ਲਵੀਂ i

ਕੱਲ ਦਾ ਸੂਰਜ ਸਾਡੇ ਹੱਕ ਵਿਚ ਉੱਗੇਗਾ,
ਭਾਵੇਂ ਤੂੰ ਨ੍ਹੇਰੇ ਭੜਕਾ ਕੇ ਵੇਖ ਲਵੀਂ i

ਤੈਥੋਂ ਹੁਣ ਸੁਕਰਾਤ ਸਮੇ ਦੇ ਨਈ ਮਰਨੇ,
ਭਾਵੇ ਸਾਨੂੰ ਜ਼ਹਿਰ ਪਿਲਾ ਕੇ ਵੇਖ ਲਵੀਂ i

ਜੇ ਤੂੰ ਪੱਥਰ ਅਸਾਂ ਵੀ ਕਿਰਚਾਂ ਬਣ ਜਾਣਾ,
ਸ਼ੀਸ਼ੇ ਦੇ ਨਾਲ ਤੂੰ ਟਕਰਾ ਕੇ ਵੇਖ ਲਵੀਂ i

ਪਿਆਰ ਦਾ ਪੰਛੀ ਰਹਿਣਾ ਹੁਣ ਆਜਾਦ ਸਦਾ,
ਨਫਰਤ ਦੇ ਤੂੰ ਜਾਲ ਵਿਛਾ ਕੇ ਵੇਖ ਲਵੀਂ i

ਖੋਹ ਨ੍ਹੀ ਸਕਦਾ ਕਲੀਆਂ ਦੀ ਮੁਸਕਾਨ ਕਦੇ,
ਭਾਵੇਂ ਗੁਲਸ਼ਨ ਨੂੰ ਅੱਗ ਲਾ ਕੇ ਵੇਖ ਲਵੀਂ i

ਪਹੁੰਚ ਹੀ ਜਾਣਾ ਆਖਿਰ ਆਪਾਂ ਮੰਜ਼ਿਲ ਤੇ,
ਰਸਤਿਆਂ ਤੋਂ ਸਾਨੂੰ ਭਟਕਾ ਕੇ ਵੇਖ ਲਵੀਂ i

ਤੇਰੇ ਵਾਰਸ ਤਰਸਣਗੇ ਨਿਤ ਛਾਵਾਂ ਨੂੰ,
ਬਿਨ ਸੋਚੇਂ ਤੂੰ ਰੁੱਖ ਕਟਾ ਕੇ ਵੇਖ ਲਵੀਂ i

ਐ ਬੁਜ਼ਦਿਲ ਤੂੰ ਜਿੰਦਾ ਦਿਲ ਵੀ ਵੇਖੇਂਗਾ,
ਝੁਗੀਆਂ ਵਿਚ ਇਕ ਰਾਤ ਬਿਤਾ ਕੇ ਵੇਖ ਲਵੀਂ i
ਆਰ.ਬੀ.ਸੋਹਲ

 
ਕੱਲ ਦਾ ਸੂਰਜ ਸਾਡੇ ਹੱਕ ਵਿਚ ਉੱਗੇਗਾ,
ਭਾਵੇਂ ਤੂੰ ਨ੍ਹੇਰੇ ਭੜਕਾ ਕੇ ਵੇਖ ਲਵੀਂ i

ਤੈਥੋਂ ਹੁਣ ਸੁਕਰਾਤ ਸਮੇ ਦੇ ਨਈ ਮਰਨੇ,
ਭਾਵੇ ਸਾਨੂੰ ਜ਼ਹਿਰ ਪਿਲਾ ਕੇ ਵੇਖ ਲਵੀਂ i

Wah...kamal di rachna sohal saab jio.........
 
ਕੱਲ ਦਾ ਸੂਰਜ ਸਾਡੇ ਹੱਕ ਵਿਚ ਉੱਗੇਗਾ,
ਭਾਵੇਂ ਤੂੰ ਨ੍ਹੇਰੇ ਭੜਕਾ ਕੇ ਵੇਖ ਲਵੀਂ i

ਤੈਥੋਂ ਹੁਣ ਸੁਕਰਾਤ ਸਮੇ ਦੇ ਨਈ ਮਰਨੇ,
ਭਾਵੇ ਸਾਨੂੰ ਜ਼ਹਿਰ ਪਿਲਾ ਕੇ ਵੇਖ ਲਵੀਂ i

wah...kamal di rachna sohal saab jio.........

ਬਹੁੱਤ ਸ਼ੁਕਰੀਆ ਜੈਲੀ ਸਾਹਬ ਜੀਓ
 
Top