ਚਾਰ ਮੋਮਬੱਤੀਆਂ

Parv

Prime VIP
ਰਾਤ ਦਾ ਵੇਲਾ ਸੀ। ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ ਸੀ। ਨੇੜੇ ਹੀ ਇਕ ਕਮਰੇ ਵਿਚ 4 ਮੋਮਬੱਤੀਆਂ ਜਗ ਰਹੀਆਂ ਸਨ। ਇਕਾਂਤ ਦੇਖ ਕੇ ਅੱਜ ਉਹ ਇਕ-ਦੂਜੇ ਨਾਲ ਦਿਲ ਦੀ ਗੱਲ ਕਰ ਰਹੀਆਂ ਸਨ।
ਪਹਿਲੀ ਮੋਮਬੱਤੀ ਬੋਲੀ,''ਮੈਂ ਸ਼ਾਂਤੀ ਹਾਂ ਪਰ ਮੈਨੂੰ ਲਗਦਾ ਹੈ ਕਿ ਹੁਣ ਇਸ ਦੁਨੀਆ ਨੂੰ ਮੇਰੀ ਲੋੜ ਨਹੀਂ, ਹਰ ਪਾਸੇ ਆਪੋ-ਧਾਪੀ ਪਈ ਹੋਈ ਹੈ ਅਤੇ ਲੁੱਟ-ਮਾਰ ਮਚੀ ਹੈ, ਮੈਂ ਹੁਣ ਇਥੇ ਹੋਰ ਨਹੀਂ ਰਹਿ ਸਕਦੀ।'' ਅਜਿਹਾ ਕਹਿੰਦਿਆਂ ਕੁਝ ਦੇਰ ਵਿਚ ਮੋਮਬੱਤੀ ਬੁੱਝ ਗਈ।
ਦੂਜੀ ਮੋਮਬੱਤੀ ਬੋਲੀ,''ਮੈਂ ਵਿਸ਼ਵਾਸ ਹਾਂ ਅਤੇ ਮੈਨੂੰ ਲਗਦਾ ਹੈ ਕਿ ਝੂਠ ਤੇ ਫਰੇਬ ਵਿਚਕਾਰ ਮੇਰੀ ਵੀ ਇਥੇ ਕੋਈ ਲੋੜ ਨਹੀਂ, ਮੈਂ ਵੀ ਇਥੋਂ ਜਾ ਰਹੀ ਹਾਂ।'' ਇਹ ਕਹਿ ਕੇ ਦੂਜੀ ਮੋਮਬੱਤੀ ਬੁੱਝ ਗਈ।
ਤੀਜੀ ਮੋਮਬੱਤੀ ਵੀ ਦੁਖੀ ਹੁੰਦੀ ਹੋਈ ਬੋਲੀ,''ਮੈਂ ਪਿਆਰ ਹਾਂ, ਮੇਰੇ ਕੋਲ ਜਗਦੇ ਰਹਿਣ ਦੀ ਤਾਕਤ ਹੈ ਪਰ ਅੱਜ ਹਰ ਕੋਈ ਇੰਨਾ ਜ਼ਿਆਦਾ ਰੁੱਝਿਆ ਹੋਇਆ ਹੈ ਕਿ ਮੇਰੇ ਲਈ ਕਿਸੇ ਕੋਲ ਸਮਾਂ ਹੀ ਨਹੀਂ। ਦੂਜਿਆਂ ਤੋਂ ਤਾਂ ਦੂਰ, ਲੋਕ ਆਪਣਿਆਂ ਨਾਲ ਵੀ ਪਿਆਰ ਕਰਨਾ ਭੁੱਲਦੇ ਜਾ ਰਹੇ ਹਨ। ਇਹ ਸਭ ਮੈਂ ਹੋਰ ਨਹੀਂ ਸਹਿ ਸਕਦੀ, ਇਸ ਲਈ ਮੈਂ ਵੀ ਇਸ ਦੁਨੀਆ 'ਚੋਂ ਜਾ ਰਹੀ ਹਾਂ।'' ਇਹ ਕਹਿ ਕੇ ਤੀਜੀ ਮੋਮਬੱਤੀ ਵੀ ਬੁੱਝ ਗਈ।
ਉਹ ਅਜੇ ਬੁਝੀ ਹੀ ਸੀ ਕਿ ਇਕ ਮਾਸੂਮ ਬੱਚਾ ਕਮਰੇ ਵਿਚ ਦਾਖਿਲ ਹੋਇਆ। ਮੋਮਬੱਤੀਆਂ ਬੁਝੀਆਂ ਦੇਖ ਕੇ ਉਹ ਘਬਰਾ ਗਿਆ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਨਿਕਲਣ ਲੱਗੇ। ਉਹ ਬੋਲਿਆ,''ਤੁਸੀਂ ਜਗ ਕਿਉਂ ਨਹੀਂ ਰਹੀਆਂ? ਤੁਹਾਨੂੰ ਤਾਂ ਅਖੀਰ ਤਕ ਜਗਣਾ ਚਾਹੀਦਾ ਹੈ। ਤੁਸੀਂ ਇੰਝ ਅੱਧ-ਵਿਚਕਾਰੋਂ ਹੀ ਸਾਨੂੰ ਛੱਡ ਕੇ ਨਹੀਂ ਜਾ ਸਕਦੀਆਂ?''
ਉਸੇ ਵੇਲੇ ਚੌਥੀ ਮੋਮਬੱਤੀ ਬੋਲੀ,''ਪਿਆਰੇ ਬੱਚੇ, ਘਬਰਾ ਨਾ। ਮੈਂ ਆਸ ਹਾਂ ਅਤੇ ਜਦੋਂ ਤਕ ਮੈਂ ਜਗ ਰਹੀ ਹਾਂ, ਅਸੀਂ ਬਾਕੀ ਮੋਮਬੱਤੀਆਂ ਨੂੰ ਮੁੜ ਤੋਂ ਜਗਾ ਸਕਦੇ ਹਾਂ।''
ਇਹ ਸੁਣ ਕੇ ਬੱਚੇ ਦੀਆਂ ਅੱਖਾਂ ਚਮਕ ਪਈਆਂ ਅਤੇ ਉਸ ਨੇ ਆਸ ਦੇ ਦਮ 'ਤੇ ਸ਼ਾਂਤੀ, ਵਿਸ਼ਵਾਸ ਤੇ ਪਿਆਰ ਨੂੰ ਮੁੜ ਰੁਸ਼ਨਾ ਦਿੱਤਾ। ਦੋਸਤੋ. ਜਦੋਂ ਸਭ ਕੁਝ ਮਾੜਾ ਹੋ ਰਿਹਾ ਹੋਵੇ, ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਵੇ, ਆਪਣੇ ਵੀ ਪਰਾਏ ਹੋ ਜਾਣ ਤਾਂ ਵੀ ਆਸ ਨਾ ਛੱਡੋ ਕਿਉਂਕਿ ਇਸ ਵਿਚ ਇੰਨੀ ਸ਼ਕਤੀ ਹੈ ਕਿ ਇਹ ਹਰ ਗੁਆਚੀ ਹੋਈ ਚੀਜ਼ ਤੁਹਾਨੂੰ ਮੁੜ ਦਿਵਾ ਸਕਦੀ ਹੈ। ਆਪਣੀ ਆਸ ਦੀ ਮੋਮਬੱਤੀ ਜਗਾਈ ਰੱਖੋ। ਬਸ ਜੇ ਇਹ ਜਗਦੀ ਰਹੇਗੀ ਤਾਂ ਤੁਸੀਂ ਕਿਸੇ ਵੀ ਹੋਰ ਮੋਮਬੱਤੀ ਨੂੰ ਰੁਸ਼ਨਾ ਸਕਦੇ ਹੋ।
 

Ginny

VIP
parvkaur said:
ਦੋਸਤੋ. ਜਦੋਂ ਸਭ ਕੁਝ ਮਾੜਾ ਹੋ ਰਿਹਾ ਹੋਵੇ, ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਵੇ, ਆਪਣੇ ਵੀ ਪਰਾਏ ਹੋ ਜਾਣ ਤਾਂ ਵੀ ਆਸ ਨਾ ਛੱਡੋ ਕਿਉਂਕਿ ਇਸ ਵਿਚ ਇੰਨੀ ਸ਼ਕਤੀ ਹੈ ਕਿ ਇਹ ਹਰ ਗੁਆਚੀ ਹੋਈ ਚੀਜ਼ ਤੁਹਾਨੂੰ ਮੁੜ ਦਿਵਾ ਸਕਦੀ ਹੈ। ਆਪਣੀ ਆਸ ਦੀ ਮੋਮਬੱਤੀ ਜਗਾਈ ਰੱਖੋ। ਬਸ ਜੇ ਇਹ ਜਗਦੀ ਰਹੇਗੀ ਤਾਂ ਤੁਸੀਂ ਕਿਸੇ ਵੀ ਹੋਰ ਮੋਮਬੱਤੀ ਨੂੰ ਰੁਸ਼ਨਾ ਸਕਦੇ ਹੋ।

motivated stuff :salut
tfs
 
Top