ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਦੇ ਵੀ ਨਾ ਸੋਚ&#2

Parv

Prime VIP
ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਦੇ ਵੀ ਨਾ ਸੋਚੋ ਲੋਕ ਕੀ ਕਹਿਣਗੇ

ਪਿਤਾ-ਪੁੱਤਰ ਇੱਕ ਦਿਨ ਘੋੜਾ ਲੈ ਕੇ ਕਿਤੇ ਜਾ ਰਹੇ ਸਨ। ਰਸਤੇ 'ਚ ਕਿਸੇ ਨੇ ਦੇਖਿਆ ਅਤੇ ਕਿਹਾ, ''ਕਿੰਨੇ ਬੇਵਕੂਫ ਹਨ, ਘੋੜਾ ਕੋਲ ਹੁੰਦੇ ਹੋਏ ਵੀ ਪੈਦਲ ਚੱਲ ਰਹੇ ਹਨ।'' ਇਹ ਸੁਣ ਕੇ ਉਹ ਦੋਵੇਂ ਘੋੜੇ 'ਤੇ ਬੈਠ ਗਏ ਅਤੇ ਚੱਲ ਪਏ। ਉਹ ਅਜੇ ਥੋੜ੍ਹਾ ਹੀ ਅੱਗੇ ਸਨ ਕਿ ਕੁਝ ਲੋਕਾਂ ਨੇ ਕਿਹਾ, ''ਕਿੰਨੇ ਨਿਰਦਈ ਹਨ ਜੋ ਦੋਵੇਂ ਜਾਣੇ ਘੋੜੇ 'ਤੇ ਚੜ੍ਹ ਕੇ ਬੈਠੇ ਹੋਏ ਹਨ।''
ਇਹ ਸੁਣ ਕੇ ਪੁੱਤਰ ਘੋੜੇ ਤੋਂ ਉੱਤਰ ਗਿਆ ਅਤੇ ਪਿਤਾ ਘੋੜੇ 'ਤੇ ਬੈਠਾ ਰਿਹਾ। ਜਦੋਂ ਉਹ ਥੋੜ੍ਹਾ ਅੱਗੇ ਗਏ ਤਾਂ ਕੁਝ ਲੋਕਾਂ ਨੇ ਫਿਰ ਤੋਂ ਤਾਹਨਾ ਮਾਰਿਆ ਅਤੇ ਕਿਹਾ, ''ਕਿੰਨਾ ਨਿਰਦਈ ਪਿਤਾ ਹੈ, ਖ਼ੁਦ ਤਾਂ ਘੋੜੇ 'ਤੇ ਬੈਠਾ ਹੈ ਅਤੇ ਪੁੱਤਰ ਨੂੰ ਪੈਦਲ ਤੋਰ ਰਿਹਾ ਹੈ।''
ਇਹ ਸੁਣ ਕੇ ਪਿਤਾ ਘੋੜੇ ਤੋਂ ਉੱਤਰ ਗਿਆ ਅਤੇ ਉਸ ਨੇ ਪੁੱਤਰ ਨੂੰ ਘੋੜੇ 'ਤੇ ਬਿਠਾ ਦਿੱਤਾ। ਫਿਰ ਅੱਗੇ ਗਏ ਤਾਂ ਕੁਝ ਲੋਕ ਪੁੱਤਰ ਨੂੰ ਕੋਸਣ ਲੱਗੇ।
ਕਹਿਣ ਦਾ ਭਾਵ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ ਜਾਂ ਜੋ ਵੀ ਹੋ ਰਿਹਾ ਹੈ, ਸਾਹਮਣੇ ਵਾਲਾ ਉਸ 'ਚ ਦੋਸ਼ ਲੱਭਦਾ ਹੀ ਰਹਿੰਦਾ ਹੈ। ਅਸੀਂ ਜ਼ਿੰਦਗੀ 'ਚ ਅਕਸਰ ਉਹੀ ਕੰਮ ਕਰਦੇ ਹਾਂ, ਜਿਸ ਨਾਲ ਸਾਨੂੰ ਦੂਜਿਆਂ ਦੀ ਤਾਰੀਫ ਮਿਲੇ। ਆਪਣੀ ਪਸੰਦ ਅਤੇ ਨਾ-ਪਸੰਦ ਤਾਂ ਅਸੀਂ ਬਾਅਦ 'ਚ ਹੀ ਤੈਅ ਕਰਦੇ ਹਾਂ। ਅਜਿਹੇ 'ਚ ਅਕਸਰ ਅਸੀਂ ਆਪਣਾ ਅਸਲ ਹੀ ਭੁੱਲ ਜਾਂਦੇ ਹਾਂ। ਹਰ ਕੰਮ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਲੋਕ ਕੀ ਕਹਿਣਗੇ। ਸਾਨੂੰ ਹਰ ਵੇਲੇ ਲੋਕਾਂ ਦੀ ਇਸ ਗੱਲ ਦਾ ਫਿਕਰ ਰਹਿੰਦਾ ਹੈ। ਅਕਸਰ ਅਸੀਂ ਖ਼ੁਦ ਨੂੰ ਦੁੱਖ 'ਚ ਰੱਖ ਕੇ ਵੀ ਉਹੀ ਕਰਦੇ ਹਾਂ ਜਿਸ ਨਾਲ ਦੂਸਰੇ ਖ਼ੁਸ਼ ਰਹਿ ਸਕਣ।
ਸੱਚ ਤਾਂ ਇਹ ਹੈ ਕਿ ਚਾਹੇ ਤੁਸੀਂ ਜੋ ਵੀ ਕੰਮ ਕਰੋ, ਉਹ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਉਸ ਕੰਮ ਨੂੰ ਆਪਣੀ ਖ਼ੁਸ਼ੀ ਨਾਲ ਹੀ ਕਰੋ ਤਾਂ ਹੀ ਮਨ ਨੂੰ ਸ਼ਾਂਤੀ ਮਿਲੇਗੀ। ਨਹੀਂ ਤਾਂ ਦੁੱਖ ਹੀ ਮਿਲੇਗਾ। ਲੋਕ ਕੀ ਕਹਿਣਗੇ ਦੇ ਡਰ ਤੋਂ ਜੋ ਉੱਪਰ ਉੱਠ ਜਾਂਦਾ ਹੈ, ਉਸ ਕੋਲ ਜੇਕਰ ਕੁਝ ਨਹੀਂ ਵੀ ਹੈ ਤਾਂ ਵੀ ਬਹੁਤ ਉਸ ਕੋਲ ਬਹੁਤ ਕੁਝ ਹੈ। ਕਹਿਣ ਵਾਲੇ ਲੋਕਾਂ ਦੀ ਸੰਸਾਰ 'ਚ ਕਮੀ ਨਹੀਂ ਹੈ। ਸਾਨੂੰ ਆਪਣਾ ਹਰ ਕੰਮ ਆਪਣੀ ਸੰਤੁਸ਼ਟੀ ਦੇ ਲਈ ਹੀ ਕਰਨਾ ਚਾਹੀਦਾ ਹੈ। ਕਰੋ ਉਹੀ ਜੋ ਤੁਹਾਡੇ ਪਰਿਵਾਰ ਵਾਲਿਆਂ ਲਈ ਅਤੇ ਸਮਾਜ ਲਈ ਠੀਕ ਹੋਵੇ। ਦੁਨੀਆਂ ਦੀ ਪਰਵਾਹ ਨਾ ਕਰੋ
 

kit walker

VIP
Staff member
Re: ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਦੇ ਵੀ ਨਾ ਸੋ&#2586

:yes true. nice share.
 

gabb-ee

Elite
Re: ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਦੇ ਵੀ ਨਾ ਸੋ&#2586

Nice one thnks i will try to follow kyuki mai v ohna vicho auna jo dujjea di bhut tension lainde :p
 

Ginny

VIP
Re: ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਦੇ ਵੀ ਨਾ ਸੋ&#2586

Vaise real life ch follow koi v nai karda :)
100 cho 1 jana e hunda hona
Tfs
 
Re: ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਦੇ ਵੀ ਨਾ ਸੋ&#2586

sirrraaa
 
Top