ਫਿਕਰਾਂ ਦੇ ਤੰਦ...

ਫਿਕਰਾਂ ਦੇ ਤੰਦ ਚਰਖੇ ਪਾ ਕੇ
ਕ੍ਯੂਂ ਕਤਦਾਂ ਰੰਝਾਂ ਦੀ ਡੋਰ ਵੇ
ਜੱਗ ਮੇਲਾ ਦੋ ਘੜੀਆਂ
ਹੋਣੀ ਤੇ ਤੇਰਾ ਨਾ ਜੋਰ ਵੇ
ਛਤ ਫਿਕਰਾਂ ਦੀ ਕੱਚੀ ਹੁੰਦੀ
ਗੱਲ ਸੁਣ ਲੈ ਕਰ ਕੇ ਗੋਰ ਵੇ
ਹੋਰ ਕੰਮ ਕੋਈ ਨਾ ਫਿਕਰਾਂ ਨੂੰ
ਬਸ ਪੋਣਾ ਝੂਠਾ ਸ਼ੋਰ ਵੇ
ਛੱਡ ਫਿਕਰਾਂ ਦਾ ਖੈੜਾ ਬੰਦਿਆ
ਜੇਹੜੀਆਂ ਕਰ ਦੇਵਣ ਕਮਜ਼ੋਰ ਵੇ
ਮੇਹਨਤ ਦੇ ਰੰਗ ਵਿਚ ਰੰਗਿਆ ਰਹ
ਕੋਈ ਕੰਮ ਆਣਾ ਨਾ ਹੋਰ ਵੇ
ਸੁਖ ਦੁਖ, ਦਿਨ ਰਾਤ ਚਲਦੇ ਰਹਨੇ
ਸੱਬ ਵਕ਼ਤ ਦੇ ਉੱਡਦੇ ਭੋਰ ਵੇ
ਮਾਲਿਕ ਦੀ ਯਾਦ ਵਿਚ ਰਮਿਆ ਰਹ
ਓਧੀ ਵਖਰੀ ਸਬ ਤੋਂ ਲੋਰ ਵੇ

ਫਿਕਰਾਂ ਦੇ ਤੰਦ ਚਰਖੇ ਪਾ ਕੇ
ਕ੍ਯੂਂ ਕਤਦਾਂ ਰੰਝਾਂ ਦੀ ਡੋਰ ਵੇ ...

"ਬਾਗੀ"
 
Top