ਜਦੋਂ ਇਸ਼ਕ ਦੇ ਕੱਮ ਨੂਂ ਹਥ, ਲਾਇਏ,

ਜਦੋਂ ਇਸ਼ਕ ਦੇ ਕੱਮ ਨੂਂ ਹਥ, ਲਾਇਏ,
ਪਹਲਾਂ ਰੱਬ ਦਾ ਨਾਮ ਧਿਆਇਯੇ ਜੀ,
ਤਦੋਂ ਸ਼ਾਯਰੀ ਸ਼ਾਯਰ ਦੇ ਵੱਲ ਹੋਵੇ,
ਜਦੋਂ ਇਜ਼ਮ ਹਜ਼ੂਰ ਤੋਂ ਪਾਇਯੇ ਜੀ,
ਪੱਲੇ ਦੌਲਤਾਂ ਹੋਨ ਤਾਂ ਵੰਡ ਦਇਯੇ,
ਓਹ ਬੰਦੀ ਛੋੜੇਯਾਂ ਨਾ ਸਦਵਾਇਯੇ ਜੀ,
ਵਾਰਿਸ ਸ਼ਾਹ ਰੱਲ ਨਾਲ ਪ੍ਯਾਰੇਆਂ ਦੇ,
ਨਵੀ ਇਸ਼ਕ ਦੀ ਵਾਤ ਚਲਾਇਯੇ ਜੀ,ਸਾਈਂ, ਸਾਈਂ ਵੇ ਸਾਡੀ ਫਰਿਯਾਦ ਤੇਰੇ ਤਾਈਂ,
ਸਾਈਂ, ਵੇ ਬਾਹੋਂ ਫੜ ਬੇੜਾ ਬੱਨੇ ਲਾਈਂ,
ਸਾਈਂ, ਵੇ ਮੇਰੇਆਂ ਗੁਨਾਹਾਂ ਨੂਂ ਲੁਕਾਈਂ,
ਸਾਈਂ, ਵੇ ਹਾਜਰਾ ਹਜੂਰ ਵੇ ਤੂਂ ਆਈਂ,

ਸਾਈਂ, ਵੇ ਸਾਡੀ ਫਰਿਯਾਦ ਤੇਰੇ ਤਾਈਂ,
ਸਾਈਂ, ਵੇ ਬਾਹੋਂ ਫੜ ਬੇੜਾ ਬੱਨੇ ਲਾਈਂ,
ਸਾਈਂ, ਵੇ ਮੇਰੇਆਂ ਗੁਨਾਹਾਂ ਨੂਂ ਲੁਕਾਈਂ,
ਸਾਈਂ, ਵੇ ਹਾਜਰਾ ਹਜ਼ੂਰ ਵੇ ਤੂਂ ਆਈਂ,

ਸਾਈਂ, ਵੇ ਫੇਰਾ ਮਸਕੀਨਾਂ ਵੱਲ ਪਾਈਂ,
ਸਾਈਂ, ਵੇ ਮੈਂ ਨੂਂ ਮੇਰੇ ਅੰਦਰੋਂ ਮੁਕਾਈਂ,
ਸਾਈਂ, ਵੇ ਬੋਲ ਖਾਕ ਸਾਰਾਂ ਦੇ ਪੁਗਾਈਂ,
ਸਾਈਂ, ਵੇ ਹਕ ਵਿਚ ਫੈਸਲੇ ਸੁਨਾਈਂ,

ਸਾਈਂ, ਵੇ ਮੈਂ ਨੂਂ ਮੇਰੇ ਅੰਦਰੋਂ ਮੁਕਾਈਂ,
ਸਾਈਂ, ਵੇ ਹੌਲੀ ਹੌਲੀ ਖਾਮਿਆਂ ਘਟਾਈਂ,
ਸਾਈਂ, ਵੇ ਡਿੱਗਿਏ ਤਾਂ ਫੜ ਕੇ ਉੱਠਾਈਂ,
ਸਾਈਂ, ਵੇ ਦੇਖੀਂ ਨਾ ਭਰੋਸਾ ਆਜ਼ਮਾਈਂ,

ਓ ਸਾਈਂ, ਵੇ ਔਖੇ ਸੌਖੇ ਰਾਹਾਂ ਤੋਂ ਕਢਾਈਂ,
ਸਾਈਂ, ਵੇ ਤਾਲ ਵਿਚ ਤੁਰਨਾ ਸਿਖਾਈਂ,
ਸਾਈਂ, ਵੇ ਕਲਾ ਨੂਂ ਵੀ ਹੋਰ ਚਮਕਾਈਂ,
ਸਾਈਂ, ਸੁਰਾਂ ਨੁ ਬਿਠਾ ਦੇ ਥਾਓਂ ਥਾਈਂ,

ਸਾਈਂ, ਵੇ ਸਾਜ਼ ਰੁੱਸ ਗਯੇ ਤਾਂ ਮਨਾਈਂ,
ਸਾਈਂ, ਵੇ ਏਹਨਾ ਨਾਲ ਵਾਦ ਵੀ ਰਲਾਈਂ,
ਸਾਈਂ, ਵੇ ਕੱਨੀਂ ਕਿੱਸੇ ਗੀਤ ਦੀ ਫੜਾਈਂ,
ਸਾਈਂ, ਵੇ ਨਗਮੇ ਨੂਂ ਵੜ ਕੇ ਜਗਾਈਂ,

ਸਾਈਂ, ਵੇ ਸ਼ਾਯਰੀ ਚੇ ਅੱਸਰ ਵਿਖਾਈਂ,
ਸਾਈਂ, ਵੇ ਜਜ਼ਬੇ ਦੀ ਵੇਲ ਨੂਂ ਵਧਾਈਂ,
ਸਾਈਂ, ਵੇ ਰੂਹਾਂ ਨੂਂ ਨਾ ਐਵੇਂ ਤਰਸਾਈਂ,
ਸਾਈਂ, ਵੇ ਘੁਟ-ਘੁਟ ਸੱਬ ਨੂਂ ਪਿਲਾਈਂ,

ਸਾਈਂ, ਵੇ ਸੈਰ ਤੁ ਖ੍ਯਾਲਾਂ ਨੂਂ ਕਰਾਈਂ,
ਸਾਈਂ, ਵੇ ਤਾਰੇਆਂ ਦੇ ਦੇਸ ਲੈ ਕੇ ਜਾਈਂ,
ਸਾਈਂ, ਵੇ ਸੂਫ਼ਿਆਂ ਦੇ ਵਾੰਗਰਾਂ ਨਚਾਈਂ,
ਸਾਈਂ, ਵੇ ਅੱਸੀ ਸੱਜ ਬੈਠੇ ਚਾਈਂ-ਚਾਈਂ,

ਸਾਈਂ, ਵੇ ਥੋੜੀ ਬਹੂਤੀ ਅਦਾ ਵੀ ਸਿਖਾਈਂ,
ਸਾਈਂ, ਵੇ ਮੇਰੇ ਨਾਲ-ਨਾਲ ਤੂਂ ਵੀ ਗਾਈਂ,
ਸਾਈਂ, ਵੇ ਲਾਜ 'ਸਰਤਾਜ' ਦੀ ਬਚਾਈਂ,:pr

ਓ ਸਾਈਂ, ਵੇ ਬਾਹੋਂ ਫੜ ਬੇੜਾ ਬੱਨੇ ਲਾਈਂ,
ਸਾਈਂ, ਵੇ ਸਾਡੀ ਫਰਿਯਾਦ ਤੇਰੇ ਤਾਈਂ,
ਸਾਈਂ, ਵੇ ਹਾਜਰਾ ਹਜੂਰ ਵੇ ਤੂਂ ਆਈਂ,
ਸਾਈਂ, ਵੇ ਫੇਰਾ ਮਸਕੀਨਾਂ ਵੱਲ ਪਾਈਂ,:(
ਸਾਈਂ, ਵੇ ਹਕ ਵਿਚ ਫੈਸਲੇ ਸੁਨਾਈਂ,

ਸਾਈਂ, ਵੇ ਮੇਰੇ ਨਾਲ ਨਾਲ ਤੂਂ ਵੀ ਗਾਈਂ
ਸਾਈਂ, ਵੇ ਸਾਡੀ ਫਰਿਯਾਦ ਤੇਰੇ ਤਾਈਂ,
ਸਾਈਂ, ਵੇ ਬਾਹੋਂ ਫੜ ਬੇੜਾ ਬੱਨੇ ਲਾਈਂ,
ਸਾਈਂ, ਵੇ ਹਾਜਰਾ ਹਜੂਰ ਵੇ ਤੂਂ ਆਈਂ,
ਸਾਈਂ, ਵੇ ਲਾਜ 'ਸਰਤਾਜ' ਦੀ ਬਚਾਈਂ…:pr
 
Top