ਨਾ ਵਫ਼ਾ ਬਦਨਾਮ ਹੁੰਦੀ ਇਸ਼ਕ਼ ਖਾਤਿਰ ....

ਕੋਈ ਪੱਤਾ ਨਾ ਝੜਦਾ ਪਤਝੜ ਚ
ਸੀਨੇ ਨਾਲ ਘੁੱਟ ਜੇ ਰੁਖ ਨੇ ਲਾਇਆ ਹੁੰਦਾ

ਕੋਈ ਆਸ਼ਿਕ਼ ਨਾ ਠਰਦਾ ਸਰਦ ਠੰਡ ਚ
ਯਾਰ ਨੇ ਘੁੱਟ ਕੇ ਜੇ ਬੁੱਕਲ ਆਪਣੀ ਚ ਲੂਕਾਇਆ ਹੁੰਦਾ

ਨਾ ਸ਼ਰਾਬ ਵਿੱਕਦੀ ਏਸ ਜੱਗ ਉੱਤੇ
ਨਸ਼ਾ ਮਹੋਬਤ ਨੇ ਜੇ ਹਰ ਥਾਂਹੀ ਲੁੱਟਾਯਾ ਹੁੰਦਾ

ਨਾ ਲਸ਼ਕ ਕੜਕਦੀ ਕਦੇ ਅਮ੍ਬਰਾਂ ਚ
ਪ੍ਯਾਸ ਧਰਤ ਦੀ ਨੂੰ ਜੇ ਕਿਸੇ ਨੇ ਸ਼ਿਦ੍ਦਤ ਨਾਲ ਭੁਝਾਯਾ ਹੁੰਦਾ

ਇਸ਼੍ਕ਼ੇ ਨੂ ਕਿਸੇ ਨਾ ਪੂਛਨਾ ਸੀ ਅੱਜ
ਮਿਰਜ਼ੇ ਰਾਂਝਿਆਂ ਜੇ ਨਾ ਆਪਣਾ ਆਪ ਮੁੱਕਾਯਾ ਹੁੰਦਾ

ਨਾ ਵਫ਼ਾ ਬਦਨਾਮ ਹੁੰਦੀ ਇਸ਼ਕ਼ ਖਾਤਿਰ
ਹੁਸਨ ਆਸ਼ਿਕ਼ਾਂ ਨਾਲ ਜੇ ਦਗਾ ਨਾ ਕਮਾਯਾ ਹੁੰਦਾ


" ਬਾਗੀ "
 
Top