ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦ

ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ,
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ,
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ,
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ,
ਰੱਬ ਨਾਲੋਂ ਜੱਟ ਨੂੰ ਭਰੋਸਾ ੧੨ (ਬਾਰਾਂ) ਬੋਰ ਦਾ,
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ,
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ .
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ,
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ,
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ,
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ.....
 

V € € R

~Badmassha Vich Shareef~
Re: ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚ

bahot vadiyaa ji..............
 
Re: ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚ

thanku hai g sab da.............
 

Rajat

Prime VIP
Re: ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚ

nice...
 

Pardeep

๑۩۩๑┼●ℛŐŶ
Re: ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚ

kiam aaaaaaaaaaaaaa
 
Top