ਚੇਨਈ, 28 ਜਨਵਰੀ (ਏਜੰਸੀ) - ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਅੱਜ ਇਕ ਨਿੱਜੀ ਏਅਰਲਾਈਨਰ ਦੇ ਕਾਰਗੋ 'ਚ ਸੈੱਲਫ਼ੋਨਾਂ 'ਚ ਲੁਕਾ ਕੇ ਰੱਖਿਆ ਗਿਆ 27 ਕਿਲੋ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਇਹ ਸੋਨਾ ਇਕ ਨਿੱਜੀ ਏਅਰਲਾਈਨਰ ਦੇ ਕਾਰਗੋ 'ਚੋਂ ਜ਼ਬਤ ਕੀਤਾ। ਇਹ ਸੋਨਾ ਕਈ ਬਕਸਿਆਂ 'ਚ ਪੈਕ ਕਰਕੇ ਸੈੱਲ ਫ਼ੋਨਾਂ 'ਚ ਲੁਪਾ ਕੇ ਰੱਖਿਆ ਹੋਇਆ ਸੀ ਤੇ ਇਹ ਖੇਪ ਹਾਂਗਕਾਂਗ ਤੋਂ ਇਥੇ ਆਈ ਸੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿਸ ਨੇ ਭੇਜਿਆ ਤੇ ਕਿਸ ਕੋਲ ਜਾਣਾ ਸੀ।