ਉਹ ਪਿੰਡ ਸੱਜਣਾ ਮੇਰਾ ਏ

KARAN

Prime VIP
ਜਿੱਥੇ ਆਪਸ ਦੇ ਵਿੱਚ ਪਿਆਰ ਬੜਾ
ਹੈ ਇੱਕ ਦੂਜੇ ਦਾ ਸਤਿਕਾਰ ਬੜਾ
ਰੱਬ ਦੇ ਨਾਮ ਨਾਲ ਹੁੰਦਾ ਸਵੇਰਾ ਏ
ਉਹ ਪਿੰਡ ਸੱਜਣਾ ਮੇਰਾ ਏ...। .
ਜਿੱਥੇ ਨਸ਼ਿਆਂ ਤੋਂ ਕੋਹਾਂ ਦੂਰ ਲੋਕੀਂ
ਜਿੱਥੇ ਖੇਡਾਂ ਵਿੱਚ ਮਸ਼ਹੂਰ ਲੋਕੀਂ
ਕੀ ਬੱਚਾ ਕੀ ਬੁੜ੍ਹਾ ਠੇਰਾ ਏ
ਉਹ ਪਿੰਡ ਸੱਜਣਾ ਮੇਰਾ ਏ...। .
ਜਿੱਥੇ ਅਣਖ ਇੱਜ਼ਤ ਦੀ ਗੱਲ ਚੱਲੇ
ਜਿੱਥੇ ਹਰ ਇੱਕ ਦੀ ਏ ਬੱਲੇ - ਬੱਲੇ
ਜਿੱਥੇ ਖੁਸ਼ੀਆਂ ਦਾ ਰੈਣ- ਬਸੇਰਾ ਏ
ਉਹ ਪਿੰਡ ਸੱਜਣਾ ਮੇਰਾ ਏ...। .
ਜਿੱਥੇ ਦਿਲਾਂ ਵਿੱਚ ਨਾ ਖੋਟ ਯਾਰਾਂ
ਜਿੱਥੇ ਵਾਹਿਗੁਰੂ ਦੀ ਏ ਓਟ ਯਾਰਾਂ
ਜਿੱਥੇ ਤੁਲਦਾ ਤੇਰਾ - ਤੇਰਾ ਏ
ਉਹ ਪਿੰਡ ਸੱਜਣਾ ਮੇਰਾ ਏ...। .
ਜਿੱਥੇ ਸ਼ਰਮ ਹਯਾ ਵਿੱਚ ਰਹਿਣਾ ਏ
ਜਿੱਥੇ ਸਾਂਝੀਆਂ ਧੀਆਂ ਭੈਣਾਂ ਏ
'ਕਾਲੇ' ਤੂੰਗਾਂ ਜਿਹਾ ਨਾ ਕੋਈ ਖੇੜਾ ਏ
ਉਹ ਪਿੰਡ ਸੱਜਣਾ ਮੇਰਾ ਏ...। .

Kal Toor
 
Top