ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ

ਸੁਰਗਾਂ ਤੋਂ ਸੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਬੜੀ ਮਨਮੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਜਦੋਂ ਕੋਈ ਪਿੰਡ ਤੱਕ ਫਾਸਲਾ ਗਿਣਾਉਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ..
ਪਿੰਡ ਵਾਲੇ ਖੂਹ ਉੱਤੇ ਪਾਣੀ ਵਾਲੀ ਆੜ ਸੀ,
ਖੇਤਾਂ ਦੇ ਦੁਆਲੇ ਕੀਤੀ ਕੰਡਿਆਂ ਦੀ ਵਾੜ ਸੀ,
ਹੁਣ ਖੇਤਾਂ ਵਿੱਚੋਂ ਗਾਵਾਂ ਕੌਣ ਭਜਾਉਦਾਂ ਏ...
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ...
ਮਾਘੀ ਤਾਇਆ ਕੱਢ ਦਾ ਸੀ ਗਾਲ ਬੜੇ ਪਿਆਰ ਦੀ,
ਚੀਜੀ ਖਾਣ ਜਾਣਾ ਰੋਜ਼ ਹੱਟੀ ਕਰਤਾਰ ਦੀ,
ਤਾਸ਼ ਵਾਲੀ ਬਾਜ਼ੀ ਹੁਣ ਕੌਣ-ਕੌਣ ਲਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ..
ਪੈਂਦਾ ਘੜਮਸ ਰੋਜ਼ ਵਿੱਚ ਤਾਂ ਗਰਾਊਂਡਾਂ ਦੇ,
ਕੌਣ ਗੋਲ ਕਰਦਾ ਤੇ ਕੌਣ ਕਰਾਉਂਦਾ ਏ.
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ...
ਪਿੰਡ ਵਿੱਚ ਮਾਂ ਏਂ ਤੇ ਮਾਂ ਜਿਹੀ ਜ਼ਮੀਨ ਏਂ,
ਮੇਰੇ ਬਾਰੇ ਬਾਤਾਂ ਹੁਣ ਕੌਣ-ਕੌਣ ਪਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ
 
Top