'ਆਪ' ਦੀ ਤਰਜ 'ਤੇ ਸੜਕਾਂ 'ਤੇ ਨਿਕਲੇ ਮੁੱਖ ਮੰਤਰੀ ਸ਼ਿਵ&#2608

[JUGRAJ SINGH]

Prime VIP
Staff member
ਭੋਪਾਲ, 11 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਵਾਂਗ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਰਾਜਧਾਨੀ ਭੋਪਾਲ ਦੀਆਂ ਸੜਕਾਂ 'ਤੇ ਨਜ਼ਰ ਆਏ। ਮੁੱਖ ਮੰਤਰੀ ਨੇ ਨਾ ਕੇਵਲ ਸੜਕ ਪੁੱਟ ਕੇ ਉਸਦੀ ਗੁਣਵੱਤਾ ਦੀ ਜਾਂਚ ਕੀਤੀ, ਬਲਕਿ ਕਈ ਸਰਕਾਰੀ ਦਫਤਰਾਂ 'ਚ ਪਹੁੰਚੇ ਅਤੇ ਸਰਕਾਰੀ ਫਾਈਲਾਂ ਦੀ ਪਰਖ ਵੀ ਕੀਤੀ। ਅਧਿਕਾਰਕ ਤੌਰ 'ਤੇ ਅੱਜ ਦੱਸਿਆ ਗਿਆ ਮੁੱਖ ਮੰਤਰੀ ਚੌਹਾਨ ਕੱਲ੍ਹ ਭੋਪਾਲ ਦੇ ਨਿਰੀਖਣ 'ਤੇ ਨਿਕਲੇ ਸਨ ਪਰ ਭੋਪਾਲ ਦੇ ਕੁਲੈਕਟਰ ਨਿਸ਼ਾਂਤ ਬਰਵੜੇ ਨੂੰ ਵੀ ਪਤਾ ਨਹੀਂ ਸੀ ਕਿ ਜਾਣਾ ਕਿਥੇ ਹੈ।
 
Top