ਮੁੱਖ ਮੰਤਰੀ ਤੇ ਬੰਦੀ ਸਿੱਖ ਰਿਹਾਈ ਮੋਰਚਾ ਦੇ ਆਗੂ&#25

[JUGRAJ SINGH]

Prime VIP
Staff member
ਜਲੰਧਰ, 18 ਦਸੰਬਰ (ਮੇਜਰ ਸਿੰਘ)-ਮੁਹਾਲੀ ਵਿਖੇ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਖਾ²ਲਸਾ ਵੱਲੋਂ ਮਰਨ ਵਰਤ ਉੱਪਰ ਬੈਠਣ ਉਪਰੰਤ ਸਰਕਾਰ ਅਤੇ ਸੰਘਰਸ਼ਸੀਲ ਸੰਗਠਨਾਂ ਵਿਚਕਾਰ ਪੈਦਾ ਹੋਏ ਡੈਡਲਾਕ ਨੂੰ ਤੋੜਨ ਲਈ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬੰਦੀ ਸਿੱਖ ਰਿਹਾਈ ਮੋਰਚਾ ਦੇ ਆਗੂਆਂ ਵਿਚ ਅਹਿਮ ਮੀਟਿੰਗ ਹੋਈ | ਸੂਤਰਾਂ ਮੁਤਾਬਿਕ ਮੁੱਖ ਮੰਤਰੀ ਨੇ ਕਰੀਬ 45 ਮਿੰਟ ਮੋਰਚਾ ਦੇ ਤਿੰਨ ਮੈਂਬਰਾਂ ਦੀ ਗੱਲਬਾਤ ਬੜੇ ਵਿਸਥਾਰ ਨਾਲ ਸੁਣੀ ਤੇ ਭਰੋਸਾ ਦੁਆਇਆ ਕਿ ਜਲਦੀ ਹੀ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਬਾਰੇ ਉਚਿਤ ਕਦਮ ਉਠਾਏਗੀ | ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਉੱਪਰ ਹੋਈ ਇਸ ਮੀਟਿੰਗ 'ਚ ਸ: ਬਾਦਲ ਇਕੱਲੇ ਹੀ ਸਰਕਾਰ ਵੱਲੋਂ ਸ਼ਾਮਿਲ ਸਨ | ਮੋਰਚਾ ਆਗੂਆਂ ਵੱਲੋਂ ਉਮਰ ਕੈਦ ਭੁਗਤਣ ਵਾਲੇ ਸਿੱਖ ਬੰਦੀਆਂ ਨੂੰ 19 ਤੋਂ 23 ਸਾਲ ਤੱਕ ਕੈਦ ਕੱਟਣ ਦੇ ਬਾਵਜੂਦ ਵੀ ਰਿਹਾਅ ਨਾ ਕੀਤੇ ਜਾਣ 'ਤੇ ਕਈਆਂ ਨੂੰ ਤਾਂ ਪੈਰੋਲ ਉੱਪਰ ਛੁੱਟੀ ਦੇਣ ਤੋਂ ਵੀ ਇਨਕਾਰੀ ਹੋਣ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ | ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਸਿਫਾਰਸ਼ਾਂ ਬਾਰੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀਆਂ ਸਿਫਾਰਸ਼ਾਂ ਰੁਟੀਨ ਵਿਚ ਹੀ ਹੋਈਆਂ ਹਨ, ਸਰਕਾਰ ਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ | ਵਰਨਣਯੋਗ ਹੈ ਕਿ ਉਮਰ ਕੈਦ ਵਾਲੇ ਕੈਦੀਆਂ ਦੀ ਰਿਹਾਈ ਰਾਜ ਸਰਕਾਰਾਂ ਦੀ ਸਿਫਾਰਸ਼ ਉੁੱਪਰ ਹੀ ਨਿਰਭਰ ਕਰਦੀ ਹੈ | ਭਾਰਤੀ ਸੰਵਿਧਾਨ ਦੀ ਧਾਰਾ 72 ਅਤੇ 161 ਤਹਿਤ ਰਾਸ਼ਟਰਪਤੀ ਤੇ ਰਾਜਪਾਲਾਂ ਨੂੰ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਮੁਆਫ਼ ਕਰਨ ਦੇ ਅਧਿਕਾਰ ਦਿੱਤੇ ਗਏ ਹਨ | ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੀਆਂ ਸਿਫਾਰਸ਼ਾਂ ਉੱਪਰ ²ਹੀ ਰਾਸ਼ਟਰਪਤੀ ਤੇ ਰਾਜਪਾਲ ਸਜ਼ਾਵਾਂ ਮਾਫ਼ ਕਰਨ ਦੇ ਫ਼ੈਸਲੇ ਲੈਂਦੇ ਹਨ | ਮੋਰਚੇ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਅੰਦਰ ਹੀ ਹਜ਼ਾਰਾਂ ਨਹੀਂ, ਲੱਖਾਂ ਉਮਰ ਕੈਦੀ 10 ਜਾਂ 12 ਸਾਲ ਬਾਅਦ ਉਕਤ ਧਾਰਾ ਹੇਠ ਜੇਲ੍ਹਾਂ ਵਿਚੋਂ ਰਿਹਾਅ ਕੀਤੇ ਜਾਂਦੇ ਰਹੇ ਹਨ ਪਰ ਸਿੱਖ ਬੰਦੀਆਂ ਬਾਰੇ ਪ੍ਰਸ਼ਾਸਨ ਸਜ਼ਾ ਮਾਫ਼ ਕਰਨ ਜਾਂ ਪੈਰੋਲ ਉੱਪਰ ਰਿਹਾਅ ਕਰਨ ਦੀ ਸਿਫਾਰਸ਼ ਨਹੀਂ ਕਰਦਾ , ਜਿਸ ਕਾਰਨ ਸਿੱਖ ਬੰਦੀ 18-20 ਸਾਲ ਕੈਦ ਭੁਗਤ ਕੇ ਵੀ ਜੇਲ੍ਹਾਂ ਵਿਚ ਹੀ ਬੰਦ ਹਨ | ਉਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਪ੍ਰਸ਼ਾਸਨ ਦੇ ਅਜਿਹੇ ਵਤੀਰੇ ਨੂੰ ਸਿੱਖਾਂ ਨਾਲ ਵਿਤਕਰੇ ਵਾਲੀ ਕਾਰਵਾਈ ਨਾਲ ਤੁਲਨਾ ਕੀਤੀ | ਮੁੱਖ ਮੰਤਰੀ ਨੂੰ ਮਿਲਣ ਗਏ ਵਫ਼ਦ ਦੇ ਇਕ ਮੈਂਬਰ ਨੇ ਵੀ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਵਿਸਥਾਰ ਨਾਲ ਗੱਲ ਸੁਣਨ ਬਾਅਦ ਕਿਹਾ ਕਿ ਉਨ੍ਹਾਂ ਕੋਲ ਵਿਸਥਾਰ ਨਾਲ ਪਹਿਲਾਂ ਕਿਸੇ ਨੇ ਜਾਣਕਾਰੀ ਨਹੀਂ ਦਿੱਤੀ | ਮੁੱਖ ਮੰਤਰੀ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤ ਬਾਰੇ ਵੀ ਚਿੰਤਾ ਪ੍ਰਗਟ ਕੀਤੀ | ਇਸ ਆਗੂ ਨੇ ਆਸ ਜ਼ਾਹਰ ਕੀਤੀ ਕਿ ਜਿੰਨੀ ਗੰਭੀਰਤਾ ਤੇ ਵਿਸਥਾਰ ਨਾਲ ਮੁੱਖ ਮੰਤਰੀ ਨੇ ਗੱਲਬਾਤ ਸੁਣੀ ਹੈ, ਉਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਜ਼ਰੂਰ ਕੋਈ ਕਦਮ ਉਠਾਉੁਣਗੇ |
 
Top