ਵਿਰਾਸਤ-ਏ-ਖਾਲਸਾ ਅਨੰਦਪੁਰ ਸਾਹਿਬ 'ਚ ਖੁੱਲ੍ਹੀ ਵਿ&#26

[JUGRAJ SINGH]

Prime VIP
Staff member
ਸ਼ਰਧਾਂਜਲੀ ਸਮਾਗਮ 'ਚ ਲੱਖਾਂ ਸੰਗਤਾਂ ਪੁੱਜੀਆਂ
ਚੰਡੀਗੜ੍ਹ, 28 ਜਨਵਰੀ (ਗੁਰਸੇਵਕ ਸਿੰਘ ਸੋਹਲ)-ਵਿਸ਼ਵ ਦੇ ਸਮੂਹ ਧਰਮਾਂ ਤੇ ਸੰਪਰਦਾਵਾਂ ਨੂੰ ਆਪਣੇ ਕਲਾਵੇ 'ਚ ਲੈਣ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਫਾਊਾਡੇਸ਼ਨ ਨੇ ਵਿਰਾਸਤ-ਏ-ਖਾਲਸਾ 'ਚ 'ਸਰਬ ਧਰਮ ਸੰਗੀਤ ਡਿਜ਼ੀਟਲ ਲਾਇਬ੍ਰੇਰੀ' ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਹੈ | ਸਮੂਹ ਧਰਮਾਂ ਦਾ ਰੂਹਾਨੀ ਗਾਇਣ/ ਸੰਗੀਤ ਸੁਣਾਉਣ ਵਾਲੀ ਇਹ ਵਿਸ਼ਵ ਦੀ ਪਹਿਲੀ ਅਜਿਹੀ 'ਡਿਜੀਟਲ ਸੰਗੀਤ ਲਾਇਬ੍ਰੇਰੀ' ਦੱਸੀ ਜਾ ਰਹੀ ਹੈ, ਜਿਸ ਵਿਚ ਆ ਕੇ ਸ਼ਰਧਾਲੂ ਜਾਂ ਸੰਗੀਤ ਪ੍ਰੇਮੀ ਇਕ ਕੰਪਿਊਟਰ ਸਾਫਟਵੇਅਰ ਜ਼ਰੀਏ ਕਿਸੇ ਵੀ ਧਰਮ-ਸੰਪਰਦਾ ਦੇ ਆਤਮਿਕ ਸੰਗੀਤ ਦਾ ਆਨੰਦ ਮਾਣ ਸਕਦੇ ਹਨ | ਪਹਿਲੇ ਪੜਾਅ 'ਚ ਫਾਊਾਡੇਸ਼ਨ ਨੇ ਇਸ ਡਿਜੀਟਲ ਸੰਗੀਤ ਲਾਇਬ੍ਰੇਰੀ 'ਚ 20 ਕੰਪਿਊਟਰ ਲਾਏ ਹਨ |
ਪ੍ਰਾਪਤ ਜਾਣਕਾਰੀ ਅਨੁਸਾਰ ਅਨੰਦਪੁਰ ਸਾਹਿਬ ਫਾਊਾਡੇਸ਼ਨ ਨੇ ਇਹ ਲਾਇਬ੍ਰੇਰੀ ਚੰਡੀਗੜ੍ਹ ਦੀ ਸੰਸਥਾ 'ਨਾਨਕਸ਼ਾਹੀ' ਦੀ ਮਦਦ ਨਾਲ ਸਥਾਪਿਤ ਕੀਤੀ ਹੈ, ਜਿਸ ਵਿਚ ਫਿਲਹਾਲ ਸਿੱਖ, ਯਹੂਦੀ, ਸ਼ਿੰਟੋ, ਸਨਾਤਨ, ਜੈਨੀ, ਬੋਧੀ, ਇਸਲਾਮ, ਅਫਰੀਕੀ, ਚੀਨੀ, ਸੂਫ਼ੀ, ਇਸਾਈ ਤੇ ਹੋਰ ਕਈ ਧਰਮਾਂ-ਸੰਪਰਦਾਵਾਂ ਦੇ ਲਗਭਗ 8 ਹਜ਼ਾਰ ਸੰਗੀਤਕ ਟਰੈਕ ਸ਼ਾਮਿਲ ਕੀਤੇ ਗਏ ਹਨ,
ਇਨ੍ਹਾਂ 'ਚ ਕਈ ਟਰੈਕ ਬਹੁਤ ਦੁਰਲੱਭ ਹਨ, ਜਿਹੜੇ ਕਿ ਸੰਗੀਤ ਕੇਂਦਰਾਂ/ਦੁਕਾਨਾਂ ਜਾਂ ਇੰਟਰਨੈੱਟ 'ਤੇ ਵੀ ਉਪਲਬਧ ਨਹੀਂ ਹਨ | ਵਿਰਾਸਤ-ਏ-ਖਾਲਸਾ ਨੂੰ ਵਿਸ਼ਵ ਭਰ ਦੇ ਬੁੱਧੀਜੀਵੀਆਂ ਦਾ ਇਕ ਮਹਾਨ ਕੇਂਦਰ ਬਣਾਉਣ ਦੇ ਮਕਸਦ ਨਾਲ ਫਾਊਾਡੇਸ਼ਨ ਨੇ ਸਾਲ 2011 'ਚ 'ਨਾਨਕਸ਼ਾਹੀ' ਸੰਸਥਾ ਨੂੰ ਇਕ ਅਜਿਹਾ ਸਾਫਟਵੇਅਰ ਵਿਕਸਿਤ ਕਰਨ ਲਈ ਕਿਹਾ ਸੀ, ਜਿਸ ਵਿਚ ਵਿਸ਼ਵ ਦੇ ਸਮੂਹ ਧਰਮਾਂ-ਸੰਪਰਦਾਵਾਂ ਦਾ ਰੂਹਾਨੀ ਗਾਇਣ/ਸੰਗੀਤ ਹੋਵੇ | ਸੰਸਥਾ ਨੇ ਦਸੰਬਰ 2011 'ਚ ਇਕ ਵਿਸ਼ੇਸ਼ ਸਾਫਟਵੇਅਰ ਵਿਕਸਿਤ ਕਰਕੇ ਫਾਊਾਡੇਸ਼ਨ ਨੂੰ ਸੌਾਪ ਦਿੱਤਾ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਵਿਰਾਸਤ-ਏ-ਖਾਲਸਾ 'ਚ ਸਥਾਪਿਤ ਕੀਤਾ ਗਿਆ | ਵਿਰਾਸਤ-ਏ-ਖਾਲਸਾ ਦੇ ਇੰਚਾਰਜ ਤਜਿੰਦਰ ਸਿੰਘ ਨੇ ਦੱਸਿਆ ਕਿ ਅਜੇ ਇਹ ਪ੍ਰਾਜੈਕਟ ਪ੍ਰਯੋਗੀ ਦੌਰ 'ਚੋਂ ਲੰਘ ਰਿਹਾ ਹੈ, ਜਿਸ ਵਿਚ ਲਗਾਤਾਰ ਹੋਰ ਦੁਰਲੱਭ ਸੰਗੀਤਕ ਟਰੈਕ ਵੀ ਸ਼ਾਮਿਲ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਅਜੇ ਇਸ ਪ੍ਰਾਜੈਕਟ ਵਿਚਲੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾ ਰਹੀਆਂ ਹਨ | 'ਨਾਨਕਸ਼ਾਹੀ' ਸੰਸਥਾ ਦੇ ਸੰਚਾਲਕ ਸ: ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਇਹ ਸਾਫਟਵੇਅਰ ਪ੍ਰੋਗਰਾਮ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ 'ਚ ਵੀ ਵਿਕਸਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਾਫਟਵੇਅਰ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਕਿ ਕੰਪਿਊਟਰ ਦੀ ਘੱਟ ਜਾਣਕਾਰੀ ਰੱਖਣ ਵਾਲਾ ਵਿਅਕਤੀ ਵੀ ਇਸ 'ਤੇ ਰੂਹਾਨੀ ਸੰਗੀਤ ਸੁਣ ਸਕੇ |
 
Top