Punjab News ਹੁਣ ਸਮਾਰਟ ਕਲਾਸਾਂ 'ਚ ਪੜਨਗੇ ਗਰੀਬ ਬੱਚੇ

Android

Prime VIP
Staff member
ਚੰਡੀਗੜ੍ਹ—ਸ਼ਹਿਰ ਦੇ ਪਹਿਲੇ ਸਮਾਰਟ ਸੈਕਟਰ-53 ਸਥਿਤ ਸਰਕਾਰੀ ਹਾਈ ਸਕੂਲ ਦਾ ਸੋਮਵਾਰ ਨੂੰ ਐਡਮੀਨੀਸਟ੍ਰੇਸ਼ਨ ਐਡਵਾਈਜ਼ਰ ਕੇ. ਕੇ. ਸ਼ਰਮਾ ਨੇ ਉਦਘਾਟਨ ਕਰ ਦਿੱਤਾ। ਇਸ ਦੌਰਾਨ ਆਯੋਜਤ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ ਕਿ ਈ-ਟੀਚਿੰਗ ਅਤੇ ਈ-ਲਰਨਿੰਗ ਨੇ ਸਿੱਖਿਆ ਦੇ ਖੇਤਰ 'ਚ ਕਾਫੀ ਬਦਲਾਅ ਲਿਆਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਇਸ ਵੱਲ ਪਹਿਲਾ ਕਦਮ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ 'ਚ ਪਹਿਲੇ 6 ਮਹੀਨੇ ਤੱਕ ਟੈਸਟਿੰਗ ਦੇ ਤੌਰ 'ਤੇ ਬੱਚਿਆਂ ਨੂੰ ਸਮਾਰਟ ਕਲਾਸਰੂਮ 'ਚ ਪੜਾਇਆ ਜਾਵੇਗਾ। ਇਸ ਤੋਂ ਬਾਅਦ ਨਵੇਂ ਬਣ ਰਹੇ ਸੈਕਟਰ-54 ਅਤੇ ਸੈਕਟਰ-50 ਦੇ ਸਕੂਲ ਨੂੰ ਸਮਾਰਟ ਸਕੂਲ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਹੋਰ 4 ਸਰਕਾਰੀ ਸਕੂਲ ਵੀ ਸਮਾਰਟ ਸਕੂਲ 'ਚ ਬਦਲ ਜਾਣਗੇ। ਸਿੱਖਿਆ ਨਾਲ ਸੰਬੰਧਿਤ 3 ਨਵੇਂ ਪ੍ਰੋਜੈਕਟਾਂ 'ਤੇ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਓਵਰਆਲ ਪਰਸਨੈਲਿਟੀ 'ਚ ਨਿਖਾਰ ਲਿਆਂਦਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ 16 ਨਵੇਂ ਸਕੂਲ ਸ਼ਹਿਰ 'ਚ ਬਣਾਏ ਜਾ ਰਹੇ ਹਨ। ਸਕੂਲ ਦੀਆਂ ਅਧਿਆਪਕਾਵਾਂ ਨੇ ਦੱਸਿਆ ਕਿ ਕਲਾਸਾਂ 'ਚ ਪ੍ਰੋਜੈਕਟਰ ਦੁਆਰਾ ਪੜਾਉਣ ਲਈ ਈ-ਕਾਂਟੈਂਟ ਤਿਆਰ ਕੀਤਾ ਹੈ। ਸਕੂਲ ਪ੍ਰਿੰਸੀਪਲ ਰਾਜਬਾਲਾ ਨੇ ਦੱਸਿਆ ਕਿ ਸਕੂਲ 'ਚ ਪਹਿਲੀ ਤੋਂ ਅੱਠਵੀਂ ਲਗਭਗ 700 ਬੱਚੇ ਕਜਹੇੜੀ ਅਤੇ ਬੜਹੇੜੀ ਦੇ ਸਰਕਾਰੀ ਸਕੂਲਾਂ ਤੋਂ ਸੈਕਟਰ-53 'ਚ ਸ਼ਿਫਟ ਕੀਤੇ ਹਨ ਅਤੇ 9ਵੀਂ ਕਲਾਸ ਅਤੇ ਹੋਰ ਕਲਾਸਾਂ 'ਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
 
Top