ਰਾਜ ਸਭਾ ਚੋਣਾਂ 'ਚ ਵੀ 'ਨੋਟਾ' ਬਟਨ ਦੀ ਵਰਤੋਂ ਕੀਤੀ ਜ&#2622

[JUGRAJ SINGH]

Prime VIP
Staff member
ਭੋਪਾਲ, 29 ਜਨਵਰੀ (ਯੂ. ਐਨ. ਆਈ.)-ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਚੋਣਾਂ 'ਚ ਵੀ ਬੈਲਟ ਪੇਪਰ 'ਚ 'ਨੋਟਾ' ਦੀ ਵਰਤੋਂ ਕਰਨ ਲਈ ਨਿਰਦੇਸ਼ ਦਿੱਤੇ ਹਨ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈ ਕੋਰਟ ਵਲੋਂ ਦਿੱਤੇ ਫੈਸਲੇ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਨਿਰਦੇਸ਼ ਜਾਰੀ ਕੀਤੇ ਹਨ। ਕਮਿਸ਼ਨ ਨੇ ਕਿਹਾ ਹੈ ਕਿ ਬੈਲਟ ਪੇਪਰ 'ਤੇ ਉਮੀਦਵਾਰਾਂ ਦੇ ਨਾਂਵਾਂ ਦੇ ਬਾਅਦ 'ਨੋਟਾ' ਛਪਿਆ ਹੋਣਾ ਚਾਹੀਦਾ ਹੈ। ਜਿਸ ਭਾਸ਼ਾ 'ਚ ਬੈਲਟ ਪੇਪਰ ਛਾਪਿਆ ਜਾਵੇ 'ਨੋਟਾ' ਵੀ ਉਸੇ ਭਾਸ਼ਾ 'ਚ ਛਾਪਿਆ ਜਾਵੇ। ਕਮਿਸ਼ਨ ਨੇ ਮੁੱਖ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਿਟਰਨਿੰਗ ਅਫ਼ਸਰਾਂ ਨੂੰ ਆਗਾਮੀ ਅਪ੍ਰੈਲ 2014 ਦੀਆਂ ਚੋਣਾਂ ਤੇ ਰਾਜ ਸਭਾ ਦੀਆਂ ਸੀਟਾਂ ਭਰਨ ਦੇ ਬਾਅਦ ਦੀਆਂ ਸਾਰੀਆਂ ਚੋਣਾਂ 'ਚ 'ਨੋਟਾ' ਦੀ ਵਰਤੋਂ ਸਬੰਧੀ ਸੂਚਿਤ ਕਰਨ।
 
Top