ਕੋਈ ਸ਼ੇਅਰ ਨਹੀਂ ਮੇਰਾ ਸਭ ਮਰਜਾਣੀਏ ਸ਼ੇਅਰ ਤੇਰੇ &#26

gurpreetpunjabishayar

dil apna punabi
ਕੋਈ ਸ਼ੇਅਰ ਨਹੀਂ ਮੇਰਾ
ਸਭ ਸ਼ੇਅਰ ਮਰਜਾਣੀਏ ਤੇਰੇ ਨੇ
ਯਾਦ ਤੇਰੀ ਵਿਚ ਹੀ
ਮੈਂ ਤੇਰੇ ਸ਼ੇਅਰ ਛੇੜੇ ਨੇ

ਠੀਕ ਹੈ- ਮੇਰੇ ਸ਼ੇਅਰਾ ਦੀ
ਹਰ ਸਤਰ ਹੁਧਾਰੀ ਹੈ
ਮੇਰੇ ਸ਼ੇਅਰਾ ਦੀ ਧੁਪ ਭੀ
ਤੇ ਉਮਰ ਹੁਧਾਰੀ ਹੈ
ਨਿਕਰਮੇ ਮੇਰੇ ਸ਼ੇਅਰਾ ਤੇ
ਤੇਰੀ ਨਜ਼ਰ ਹੁਧਾਰੀ ਹੈ
ਤੇ ਕਿਸਮਤ ਮੇਰੇ ਸ਼ੇਅਰਾ ਦੀ
ਕਰਮਾਂ ਮਾਰੀ ਹੈ
ਜੰਮਣਾ ਮਰਨਾਂ , ਮਰਨਾਂ ਜੰਮਣਾ
ਇਹ ਤਾਂ ਗੇੜੇ ਨੇ

ਘਰ ਮੇਰੇ ਸ਼ੇਅਰਾ ਦਾ ਸੂਰਜ
ਈਕਣ ਚੜਿਆ ਹੈ
ਕਿ ਹਰ ਇਕ ਸ਼ੇਅਰ ਇੰਝਾਨਾਂ ਮੇਰਾ
ਨ੍ਹੇਰੇ ਖੜਿਆ ਹੈ
ਮੇਰੇ ਘਰ ਦਾ ਕੋਨਾ ਕੋਨਾ
ਨ੍ਹੇਰਿਓਂ ਡਰਿਆ ਹੈ
ਤੇ ਮੈਂ ਆਪਣੇ ਸ਼ੇਅਰਾ ਦੇ ਲਈ
ਹੌਕਾ ਭਰਿਆ ਹੈ
ਇਹਨਾਂ ਤੇਰੇ ਸ਼ੇਅਰਾ ਦੇ ਵਿਚ
ਦਰਦ ਬਥੇਰੇ ਨੇ

ਮੈਂ ਯਾਦ ਤੇਰੀ ਵਿਚ ਹੀ
ਤੇਰੇ ਗੀਤ ਛੇੜੇ ਨੇ
ਕੋਈ ਸ਼ੇਅਰ ਨਹੀਂ ਮੇਰਾ
ਸਭ ਸ਼ੇਅਰ ਮਰਜਾਣੀਏ ਤੇਰੇ ਨੇ
 
Top