ਇਕ ਤੂੰ ਹੀ ਨਹੀ

Lally Apra

_love_punjab_love_me_
ਤੇਰੇ ਸਵਾਲਾਂ ਵਿਚ ਮੈਂ ਉੱਤਰ ਜਾਂਦਾ ਹਾ
ਤੇਰੇ ਖਿਆਲਾਂ ਵਿਚ ਮੈਂ ਉੱਤਰ ਜਾਂਦਾ ਹਾ
ਮੇਰੀ ਜਿੰਦਗੀ ਵਿਚ ਤੇਰੇ ਖਿਆਲਾਂ ਜਿਹਾ ਕੋਈ ਖੂਹ ਹੀ ਨਹੀ
ਮੇਰੇ ਕੋਲ ਬਹੁਤ ਕੁਝ ਹੈ ਸੱਜਣਾ ਪਰ ਇਕ ਤੂੰ ਹੀ ਨਹੀ

... ਜਿਸਮ ਮੇਰਾ ਤਾ ਤੁਫਾਨਾ ਵਿਚ ਜਗ ਰਹੇ ਦੀਵੇ ਵਰਗਾ
ਬੱਤੀ ਨਾਲ ਸਾਝ ਟੁੱਟ ਹੀ ਜਾਣੀ ਰਹਿੰਦਾ ਨਿੱਤ ਡਰਦਾ
ਕੀ ਕਰਾ ਮੈਂ ਇਸ ਜਿਸਮ ਨੂੰ ਕੋਲ ਜਦ ਰੂਹ ਹੀ ਨਹੀ
ਮੇਰੇ ਕੋਲ ਬਹੁਤ ਕੁਝ ਹੈ ਸੱਜਣਾ ਪਰ ਇਕ ਤੂੰ ਹੀ ਨਹੀ

ਕੀ ਦੱਸਾਂ .? ਲਾਲੀ ਜਜਬਾਤਾਂ ਦੇ ਥੰਮ ਜਾਂਦੇ ਡੋਲ ਮੇਰੇ
ਯਾਦ ਤੇਰੀ ਸਭ ਹੱਦਾਂ ਵੰਨੇ ਤੋੜਕੇ ਆ ਜਾਂਦੀ ਕੋਲ ਮੇਰੇ
ਤੇਰੀ ਯਾਦ ਲਈ.ਕੋਈ ਪਿੰਡ,ਕੋਈ ਸ਼ਹਿਰ,ਕੋਈ ਜੂਹ ਹੀ ਨਹੀ
ਮੇਰੇ ਕੋਲ ਬਹੁਤ ਕੁਝ ਹੈ ਸੱਜਣਾ ਪਰ ਇਕ ਤੂੰ ਹੀ ਨਹੀ

wrt.....by.......Lally Appra.......
 
JUGGY D

BACK TO BASIC
ਮੇਰੀ ਜਿੰਦਗੀ ਵਿਚ ਤੇਰੇ ਖਿਆਲਾਂ ਜਿਹਾ ਕੋਈ ਖੂਹ ਹੀ ਨਹੀ
ਮੇਰੇ ਕੋਲ ਬਹੁਤ ਕੁਝ ਹੈ ਸੱਜਣਾ ਪਰ ਇਕ ਤੂੰ ਹੀ ਨਹੀ

agg hi laa dita aa veer ...dil khuss hi giyaa parke ...:wah :clap
 
Top