ਕੀ ਕ੍ਰਿਕੇਟ ਮੈਚਾਂ ਦੀ ਕਿਸਮਤ ਅੰਡਰਵਰਲਡ ਤੈਅ ਕਰ&#259

ਕੀ ਜੈਂਟਲਮੈਨ ਦਾ ਇਹ ਖੇਡ ਅਪਰਾਧ ਜਗਤ ਦੇ ਮੱਕੜੀਜਾਲ ਵਿੱਚ ਫਸ ਗਿਆ ਹੈ? ਆਖਰ ਅੰਡਰਵਰਲਡ ਕਿਸ ਤਰ੍ਹਾਂ ਮੈਚ ਫਿਕਸ ਕਰਦਾ ਹੈ? ਪੈਸਿਆਂ ਦਾ ਲੈਣ-ਦੇਣ ਕਿਵੇਂ ਹੁੰਦਾ ਹੈ? ਕ੍ਰਿਕੇਟ ਅਤੇ ਅੰਡਰਵਰਲਡ ਨਾਲ ਜੁੜੇ ਅਜਿਹੇ ਕਈ ਸਵਾਲਾਂ ਦਾ ਖੁਲਾਸਾ ਕਰੇਗੀ ਫਿਲਮ 'ਵਰਲਡ ਕੱਪ 2011'। ਫਿਲਮ ਦੀ ਕਹਾਣੀ ਇਸ ਪ੍ਰਕਾਰ ਹੈ - ਕੁਝ ਸਾਲ ਪਹਿਲਾਂ ਅੰਡਰਵਰਲਡ 'ਤੇ ਪੁਲਿਸ ਨੇ ਆਪਣਾ ਸ਼ਿਕੰਜਾ ਕਸਿਆ ਅਤੇ ਅੰਡਰਵਰਲਡ ਦੇ ਲੋਕ ਪੈਸਾ ਕਮਾਉਣ ਦੀ ਦੂਜੀ ਰਾਹ ਖੋਜਣ ਲੱਗੇ। ਉਹਨਾਂ ਨੂੰ ਕ੍ਰਿਕੇਟ ਨਜ਼ਰ ਆਇਆ। 2007 ਦੇ ਵਿਸ਼ਵ ਕੱਪ ਮੈਚ ਵਿੱਚ ਭਾਰਤ ਦਾ ਮੈਚ ਪਾਕਿਸਤਾਨ ਦੇ ਖਿਲਾਫ ਸੀ। ਅੰਡਰਵਰਲਡ ਦੇ ਲੋਕਾਂ ਨੇ ਇਹ ਮੈਚ ਫਿਕਸ ਕਰ ਦਿੱਤਾ। ਬੁਕੀ ਸ਼ੋਭਨ ਨੇ ਭਾਰਤੀ ਟੀਮ ਦੇ ਸਭ ਤੋਂ ਖਾਸ ਖਿਡਾਰੀ ਰਵੀ ਇੰਦੁਲਕਰ (ਰਵੀ ਕਪੂਰ) ਅਤੇ ਉਸਦੇ ਸਾਥੀ ਖਿਡਾਰੀ ਰਾਜਪਾਲ, ਹਿਤੇਨ, ਇਰਫਾਨ ਅਤੇ ਬਲਵਿੰਦਰ ਨੂੰ ਬਹੁਤ ਸਾਰੇ ਪੈਸੇ ਦਿੱਤੇ। ਪਰ ਇਹ ਗੱਲ ਛੁਪ ਨਹੀਂ ਸਕੀ ਅਤੇ ਪੱਤਰਕਾਰ ਬਾਲਾਕ੍ਰਿਸ਼ਣਨ ਨੇ ਇਹ ਗੱਲ ਸਾਰੀ ਦੁਨੀਆ ਦੇ ਸਾਹਮਣੇ ਰੱਖ ਦਿੱਤੀ। ਬੀਆਈਸੀਆਈ ਨੇ ਰਵੀ ਅਤੇ ਉਸਦੇ ਚਾਰ ਸਾਥੀਆਂ 'ਤੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ। ਇਸ ਸਮੇਂ ਰਵੀ ਦੀ ਗਰਲਫ੍ਰੈਂਡ ਸੋਹਾ (ਮਨੀਸ਼ਾ ਚੈਟਰਜੀ) ਨੇ ਵੀ ਉਸਦਾ ਸਾਥ ਛੱਡ ਦਿੱਤਾ।
 

pps309

Prime VIP
Re: ਕੀ ਕ੍ਰਿਕੇਟ ਮੈਚਾਂ ਦੀ ਕਿਸਮਤ ਅੰਡਰਵਰਲਡ ਤੈਅ ਕਰ&

aa thread teek jaga pai aa.........Underworld, religion & politics ;)
 
Top