”ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ”

jassmehra

(---: JaSs MeHrA :---)
4sahibzade-1.jpg



ਕੁਲ ਦੁਨੀਆਂ ਭਰ ਵਿੱਚ ਬੈਠੀ 28 ਮਿਲੀਅਨ ਸਿੱਖ ਕੌਮ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੌਹਾਂ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਯਾਦ ਵਿੱਚ, ਬੜੇ ਭਾਵੁਕ ਅਤੇ ਸ਼ਰਧਾਲੂ ਭਾਵ ਨਾਲ ਦੀਵਾਨਾਂ, ਸਮਾਗਮਾਂ, ਕਾਨਫਰੰਸਾਂ, ਸੈਮੀਨਾਰਾਂ ਆਦਿ ਦਾ ਆਯੋਜਨ ਕਰ ਰਹੀ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ 21 ਦਸੰਬਰ ਦਾ ਦਿਨ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਅਤੇ 26 ਦਸੰਬਰ ਦਾ ਦਿਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਵਜੋਂ ਮਿੱਥਿਆ ਗਿਆ ਹੈ। ਇਸ ਹਫਤੇ ਦੌਰਾਨ ਹੀ ਤਿੰਨਾਂ ਪਿਆਰਿਆਂ (ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ) ਭਾਈ ਜੈਤਾ (ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸੀਸ, ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸਨ ਅਤੇ ਬਾਲਾ-ਪ੍ਰੀਤਮ, ਕਲਗੀਧਰ ਨੇ ‘ਰੰਗਰੇਟੇ ਗੁਰ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜਿਆ ਸੀ) ਤੋਂ ਭਾਈ ਜੀਵਨ ਸਿੰਘ ਬਣੇ (ਸਿੱਖ ਜਰਨੈਲ) ਅਤੇ 34 ਹੋਰ ਸਿੰਘਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਅਤੇ ਸੈਂਕੜਿਆਂ ਹੋਰ ਸਿੰਘ-ਸਿੰਘਣੀਆਂ ਨੇ ਖੂਨੀ ਸਰਸਾ ਦੇ ਕੰਡੇ ਵੀ ਸ਼ਹੀਦੀ ਜਾਮ ਪੀਤੇ ਸਨ। ਇਤਿਹਾਸਕ ਤੱਥ ਇਹ ਹੈ ਕਿ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਲਗਭਗ ਅੱਠ-ਨੌਂ ਮਹੀਨੇ ਦੇ ਘੇਰੇ ਦੌਰਾਨ ਦੇ ਸਮੇਂ ਤੋਂ ਲੈ ਕੇ, ਕਿਲ੍ਹਾ ਛੱਡਣ ਦੇ ਸਮੇਂ ਸਰਸਾ ਕੰਢੇ ਹੋਈ ਖੂਨੀ ਜੰਗ ਦੌਰਾਨ ਅਤੇ ਫੇਰ ਚਮਕੌਰ ਸਾਹਿਬ ਤੱਕ ਦੇ ਸਫਰ ਵਿੱਚ, ਹਜ਼ਾਰਾਂ ਗੁਰੂ-ਚਰਨਾਂ ਦੇ ਭੌਰਿਆਂ ਨੇ, ਆਪਣੇ ਸਰੀਰਾਂ ਦੇ ਠੀਕਰੇ, ਜ਼ਾਲਮ ਮੁਗਲੀਆ ਸਾਮਰਾਜ ਅਤੇ ਉਸ ਦੇ ਸਹਿਯੋਗੀ ਬਾਈਧਾਰ ਦੇ ਪਹਾੜੀ ਰਾਜਿਆਂ ਦੇ ਸਿਰ ਭੰਨ ਕੇ, ਭਵਿੱਖ ਦੀ ‘ਸਿੰਘ ਸਲਤਨਤ’ ਨੂੰ ਹਮੇਸ਼ਾਂ ਲਈ ਕਾਇਮ-ਦਾਇਮ ਕਰ ਦਿੱਤਾ ਸੀ। ਇਸ ਲਈ 21 ਦਸੰਬਰ ਤੋਂ 26 ਦਸੰਬਰ ਤੱਕ ਦਾ ਸਮਾਂ ਹੀ ਨਹੀਂ ਬਲਕਿ ਅਨੰਦਪੁਰ ਸਾਹਿਬ ਦੇ ਘੇਰੇ ਦੇ ਸਮੇਂ ਤੋਂ ਲੈ ਕੇ ਸ਼ਹੀਦ ਹੋਏ ਸਮੂਹ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਇਹ ਹਫਤਾ ਸਮਰਪਿਤ ਹੈ!
ਬੀਤੇ ਸਮੇਂ ਅਤੇ ਅਜੋਕੇ ਸਮੇਂ ਦੇ ਹਾਕਮਾਂ ਦੀ ਜ਼ੁਲਮਾਂ ਦੀ ਦਾਸਤਾਨ ਨਹੀਂ ਬਦਲੀ, ਸਿਰਫ ਉਹਨਾਂ ਦੇ ਨਾਂ ਹੀ ਬਦਲੇ ਹਨ। ਗੰਗੂ ਬਾਹਮਣ, (ਅਸਲੀ ਨਾਂ ਗੰਗਾਧਰ ਕੌਲ, ਜੋ ਕਿ ਨਹਿੂਰ ਖਾਨਦਾਨ ਦਾ ਵਡੇਰਾ ਹੈ) ਸੁੱਚਾਨੰਦ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੇ ਅੱਜ ਦੇ ਜਾਨਸ਼ੀਨ ਹਾਕਮ ਆਪਣੇ ਪੁਰਖਿਆਂ ਦੇ ਨਕਸ਼ੇ ਕਦਮਾਂ ‘ਤੇ ਬੜੀ ਮਜ਼ਬੂਤੀ ਨਾਲ ਪਹਿਰਾ ਦੇਂਦਿਆਂ, ਸਿੱਖ ਕੌਮ ਦਾ ਖੁਰਾ-ਖੋਜ ਮਿਟਾਉਣ ਲਈ ਇਵੇਂ ਹੀ ਤਨਦੇਹੀ ਨਾਲ ਜੁਟੇ ਹੋਏ ਹਨ ਜਿਵੇਂ ਕਿ ਇਹਨਾਂ ਦੇ ਵਡੇਰੇ ਸਨ। ਜੇ ਸਰਹਿੰਦ ਦੀ ਕਚਹਿਰੀ ਵਿੱਚ, ਦੀਵਾਨ ਸੁੱਚਾਨੰਦ ਨੇ, ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ, ਕਾਜ਼ੀ ਵਲੋਂ ਮੌਤ ਦਾ ਫਤਵਾ ਦਿਵਾਉਣ ਲਈ – ‘ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਹਨ’ ਦੀ ਉਕਸਾਹਟ ਭਰੀ ਟਿੱਪਣੀ ਕੀਤੀ ਸੀ ਤਾਂ ਅੱਜ ਦੇ ਇਨ੍ਹਾਂ ਹਾਕਮਾਂ ਨੇ, ਇਸੇ ‘ਫਿਲਾਸਫੀ’ ਦੀ ਰੌਸ਼ਨੀ ਵਿੱਚ ਪਿਛਲੇ 30 ਵਰ੍ਹਿਆਂ ਵਿੱਚ, ‘ਸਿੱਖ ਨਸਲਕੁਸ਼ੀ’ ਦੇ ਏਜੰਡੇ ‘ਤੇ ਕੰਮ ਕਰਦਿਆਂ, ਸਿੱਖ ਬੱਚਿਆਂ ਨੂੰ ਵੀ ਆਪਣੇ ਜ਼ਬਰ ਦਾ ਸ਼ਿਕਾਰ ਬਣਾਇਆ ਹੈ। ਜੂਨ ’84, ਨਵੰਬਰ ’84 ਅਤੇ ਉਸ ਤੋਂ ਬਾਅਦ ਦੇ ਵਰ੍ਹਿਆਂ ਦੌਰਾਨ ਵਾਪਰੀਆਂ ਘਟਨਾਵਾਂ ਵਿੱਚ ਇਸ ਦੀਆਂ ਸੈਂਕੜਿਆਂ ਮਿਸਾਲਾਂ ਹਨ। ਕਈ ਹਾਲਤਾਂ ਵਿੱਚ ਤਾਂ ਕੁੱਖ ਵਿੱਚ ਪੁੰਗਰਦੇ ਬਾਲਾਂ ਨੂੰ ਵੀ ‘ਨਸ਼ਟ’ ਕਰ ਦਿੱਤਾ ਗਿਆ ਤਾਂ ਕਿ ਕੋਈ ‘ਅਤਿਵਾਦੀ’ ਹੋਰ ਨਾ ਜੰਮੇ।
ਮੁਸਲਮਾਨ ਕਵੀ ਅੱਲਾ ਯਾਰ ਖਾਂ ਯੋਗੀ ਤਾਂ ਗੜ੍ਹੀ ਚਮਕੌਰ ਨੂੰ ‘ਭਾਰਤ ਦਾ ਇੱਕੋ ਇੱਕ ਤੀਰਥ’ ਬਿਆਨਦਾ ਹੈ ਪਰ ਹਿੰਦੂ ਅੰਤਰਮਨ ਇਸ ਕੁਰਬਾਨੀ ਨੂੰ ਕਬੂਲਣ ਤੋਂ ਇਨਕਾਰੀ ਹੈ ਕਿਉਂਕਿ ਇਸ ਵਿੱਚ ਉਹਨਾਂ ਨੂੰ ਆਪਣੇ 3000 ਸਾਲ ਦੇ ਹਿੰਦੂ ਇਤਿਹਾਸ ਦੀ ‘ਕਾਇਰਤਾ’ ਨਜ਼ਰ ਆਉਂਦੀ ਹੈ। ਮਾਣਮੱਤੀ ਤੇ ਸ਼ਾਨਮੱਤੀ ਸਿੱਖ ਕੌਮ ਲਈ ਚਮਕੌਰ ਦੀ ਗੜ੍ਹੀ ਹਮੇਸ਼ਾਂ ਹਮੇਸ਼ਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਖਲੋਤੀ ਹੈ। ਜੂਨ ’84 ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀ 40-50 ਹੋਰ ਸਿੰਘਾਂ ਨੇ ਜਿਵੇਂ ਭਾਰਤੀ ਫੌਜ ਨੂੰ ਲੋਹੇ ਦੇ ਚਨੇ ਚਬਾਏ, ਇਸ ਜਜ਼ਬੇ ਦੀ ਨੀਂਹ, ਦੋਹਾਂ ਸਾਹਿਬਜ਼ਾਦਿਆਂ ਅਤੇ 38 ਹੋਰ ਸਿੰਘਾਂ ਨੇ 21 ਦਸੰਬਰ, 1704 ਈ. ਨੂੰ ਚਮਕੌਰ ਦੀ ਗੜ੍ਹੀ ਵਿੱਚ ਰੱਖੀ ਸੀ। ਅੱਲਾ ਯਾਰ ਖਾਂ ਯੋਗੀ ਤੋਂ ਵਧੀਆ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ-
‘ਹਮ ਜਾਨ ਦੇ ਕੇ, ਔਰੋਂ ਕੀ ਜਾਨ ਬਚਾ ਚਲੇ।
ਸਿੱਖੀ ਕੀ ਨੀਂਵ ਹਮ ਹੈਂ, ਸਿਰੋਂ ਪਰ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ, ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈ, ਪੌਦਾ ਲਗਾ ਚਲੇ।
ਗੱਦੀ ਔਰ ਤਖਤ, ਅਬ ਕੌਮ ਪਾਏਗੀ।
ਦੁਨੀਆਂ ਮੇ ਜ਼ਾਲਮੋਂ ਕਾ, ਨਿਸ਼ਾਨ ਤੱਕ ਮਿਟਾਏਗੀ।
ਚਮਕੌਰ ਦੀ ਗੜ੍ਹੀ, 10 ਲੱਖ ਫੌਜ ਉਪਰ 40 ਭੁੱਖੇ-ਭਾਣੇ ਸਿੰਘਾਂ ਦੀ ‘ਇਖਲਾਕੀ ਜਿੱਤ’ ਦਾ ਪ੍ਰਤੀਕ ਹੋ ਨਿੱਬੜੀ। ਚਮਕੌਰ ਦੀ ਗੜ੍ਹੀ ਨੇ ਸਿੰਘਾਂ ਨੂੰ ਭਵਿੱਖ ਲਈ ਜਿੱਤ-ਹਾਰ ਦੇ ਸਵਾਲ ਤੇ ਗਿਣਤੀਆਂ-ਮਿਣਤੀਆਂ ਦੇ ਦਿਮਾਗੀ ਮਾਪਦੰਡ ਤੋਂ ਕੱਢ ਕੇ, ਸਵਾ ਲੱਖ ਦੀ ਗਿਣਤੀ ਵਾਲਾ ਸਬਕ ਯਾਦ ਕਰਵਾ ਦਿੱਤਾ। ਇਸ ਯਾਦ ਸਬਕ ਨਾਲ, ਖਾਲਸਾ ਪੰਥ ਨੇ ਪਿਛਲੀਆਂ ਤਿੰਨ ਸਦੀਆਂ ਦੌਰਾਨ ਮੁਗਲੀਆ, ਅਫਗਾਨ ਅਤੇ ਫਿਰੰਗੀ ਸਾਮਰਾਜਾਂ ਦੀ ਸਫ ਵਲੇਟੀ ਅਤੇ ਅੱਜ ਦੇ ਜ਼ਾਲਮ ਬ੍ਰਾਹਮਣਵਾਦੀ ਸਾਮਰਾਜ ਦੇ ਖਾਤਮੇ ਲਈ ਪੰਥ ਦੇ ਡੇਢ ਲੱਖ ਸਪੁੱਤਰ-ਸਪੁੱਤਰੀਆਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ।
ਸਰਹਿੰਦ ਦੀ ਖੂਨੀ ਦੀਵਾਰ ਵਿੱਚ ਚਿਣੇ ਗਏ ਛੋਟੇ ਸਾਹਿਬਜ਼ਾਦਿਆਂ ਅਤੇ ਠੰਡੇ ਬੁਰਜ ਵਿੱਚ ਸ਼ਹੀਦ ਕੀਤੇ ਗਏ ਮਾਤਾ ਗੁਜਰੀ ਜੀ ਸਬੰਧੀ, ਨੂਰੇ ਮਾਹੀ ਤੋਂ ਵੇਰਵਾ ਸੁਨਣ ਤੋਂ ਬਾਅਦ, ਦਸਵੇਂ ਪਾਤਸ਼ਾਹ ਨੇ, ਧਰਤੀ ‘ਚੋਂ ਕਾਹੀ (ਇੱਕ ਕਿਸਮ ਦਾ ਘਾਹ) ਦਾ ਬੂਟਾ ਪੁੱਟ ਕੇ ਫੁਰਮਾਇਆ ਸੀ – ”ਮੁਗਲੀਆ ਰਾਜ ਦੀ ਜੜ੍ਹ ਪੁੱਟੀ ਗਈ।” ਲਗਭਗ 6 ਸਾਲ ਦੇ ਵਿੱਚ-ਵਿੱਚ 1710 ਬਾਬਾ ਬੰਦਾ ਸਿੰਘ ਬਹਾਦਰ ਨੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ, ਪੰਜਾਬ ‘ਚੋਂ ਮੁਗਲੀਆ ਰਾਜ ਦੀ ਸਫ-ਵਲੇਟਣ ਵੱਲ ਮਜ਼ਬੂਤ ਪੇਸ਼ਕਦਮੀ ਕੀਤੀ ਸੀ ਅਤੇ ਖੂਨੀ ਕੰਧ ਵਾਲੀ ਥਾਂ ਗੁਰਦੁਆਰਾ ‘ਫਤਹਿਗੜ੍ਹ ਸਾਹਿਬ’ ਕਾਇਮ ਕੀਤਾ ਸੀ। ਗੁਰੂ ਦਸਮੇਸ਼ ਪਿਤਾ ਦੇ ਦੋਹਾਂ ਦੁਲਾਰਿਆਂ ਨੇ, ਨੀਹਾਂ ਵਿੱਚ ਖਲੋ ਕੇ, ਬੁਲੰਦ ਸੁਰ ਵਿੱਚ ਸੁਨੇਹਾ ਦਿੱਤਾ ਸੀ-
‘ਹਮਰੇ ਬੰਸ ਰੀਤਿ ਇਹ ਆਈ।
ਸੀਸ ਦੇਤਿ ਪਰ ਧਰਮ ਨਾ ਜਾਈ।’
ਸੱਤ ਤੇ ਨੌਂ ਸਾਲਾਂ ਦੇ ਇਨ੍ਹਾਂ ‘ਬਾਬਿਆਂ’ ਨੇ ਹਮੇਸ਼ਾਂ-ਹਮੇਸ਼ਾਂ ਲਈ ਸਿੱਖ ਕੌਮ ਨੂੰ ਇਹ ਦੱਸ ਦਿੱਤਾ ਹੈ ਕਿ ਧਰਮ ਦੀ ਪਾਲਣਾ ਕਿਵੇਂ ਕਰਨੀ ਹੈ। ਚਮਕੌਰ ਦੀ ਗੜ੍ਹੀ ਵਿੱਚੋਂ, ਆਪਣੇ ਦੋਹਾਂ ਸਾਹਿਬਜ਼ਾਦਿਆਂ ਨੂੰ ਜੰਗ-ਮਚਾਂਦੇ ਅਤੇ ਸ਼ਹੀਦ ਹੁੰਦਿਆਂ ਵੇਖ, ਦਸਵੇਂ ਪਾਤਸ਼ਾਹ ਨੇ ਆਪ, ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਦੋਵੇਂ ਵਾਰੀ ਛੱਡਿਆ ਸੀ – ਠੀਕ ਇਸੇ ਤਰ੍ਹਾਂ ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਅਕਾਲ-ਪੁਰਖ ਦੇ ਸ਼ੁਕਰਾਨੇ ਵਿੱਚ, ਆਪਣਾ ਧਿਆਨ ਜੋੜਿਆ ਅਤੇ ਵੈਰੀਆਂ ਦੇ ਹੱਥਾਂ ਵਿੱਚ, ‘ਠੰਡੇ ਬੁਰਜ’ ਵਿੱਚ ਸ਼ਹੀਦ ਹੋ ਗਏ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਅਤੇ ਲਲਕਾਰ ਨੇ, ਸਿੱਖ ਹਿਰਦਿਆਂ ਨੂੰ ਫੌਲਾਦੀ ਪਾਹ ਚਾੜ੍ਹੀ ਅਤੇ ਰੋਹ ਨਾਲ ਭਰੀ ਹੋਈ ਸਿੱਖ ਕੌਮ ਨੇ ਸਰਹਿੰਦ ਦੇ ਕਿਲ੍ਹੇ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ।
ਤਿੰਨ ਸਦੀਆਂ ਬਾਅਦ, ‘ਬੁੱਤ-ਪੂਜਕਾਂ ਦੇ ਸੀਨੇ ਵਿੱਚ ਸੁੱਤੀ ‘ਫਫੇਕੁੱਟਣੀ’ ਸੋਚ ਨੇ, ਸਰਹਿੰਦ ਦੀ ਕੰਧ ਵਾਲਾ ਵਰਤਾਰਾ ਪਿਛਲੇ ਢਾਈ ਦਹਾਕਿਆਂ ਵਿੱਚ ਕਈ ਥਾਂ, ਕਈ ਵਾਰ ਵਰਤਾਇਆ ਹੈ। ਸਿੱਖ ਕੌਮ ‘ਤੇ ਜੂਨ ’84 ਦੇ ਹਮਲੇ ਨਾਲ ਸ਼ੁਰੂ ਹੋਈ ਬ੍ਰਾਹਮਣੀ ਹਮਲਾਵਰ ਸੋਚ ਨੂੰ ਬੇਨਕਾਬ ਕਰਦਿਆਂ, ਇਸ ਸਮੇਂ ਦਾ ‘ਪ੍ਰਤੀਬਿੰਬ’ ਹੋ ਨਿਬੜੇ, ਇੱਕ ਮੁਸਲਮਾਨ ਪਾਕਿਸਤਾਨੀ ਸ਼ਾਇਰ ਅਫ਼ਜ਼ਲ ਅਹਿਸਨ ਰੰਧਾਵਾ ਦੇ ਸ਼ਬਦ, ਅਜੋਕੇ ਹਿੰਦੂ ਸਾਮਰਾਜੀਆਂ ਦੇ ਜ਼ੁਲਮਾਂ ਦੀਆਂ ਬਾਤਾਂ ਪਾਉਂਦੇ ਹਨ –
‘ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ।
ਮੇਰਾ ਸੋਨੇ ਰੰਗਾ ਰੰਗ ਅੱਜ,
ਮੇਰੇ ਲਹੂ ਨਾਲ ਲਾਲੋ ਲਾਲ।’
ਮੇਰੇ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ,
ਭੰਨ ਸੁੱਟੇ ਮੇਰੇ ਪੁੱਤ।’
ਮੇਰਾ ਸਾਲੂ ਰਾਤ ਸੁਹਾਗ ਦਾ
ਹੋਇਆ ਇਦਾਂ ਲੀਰੋ-ਲੀਰ।
ਜਿਵੇਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ।’
‘ਦੁਸ਼ਮਣ ਬਾਤ ਕਰੇ ਅਨਹੋਣੀ’ ਦੇ ਅਖਾਣ ਅਨੁਸਾਰ, ਸਿੱਖ ਕੌਮ ਦਾ ‘ਚਿਰੋਕਣਾ’ ਦੁਸ਼ਮਣ ਬ੍ਰਾਹਮਣਵਾਦ, ਜਿਸ ਕੋਲ ਅੱਜ ਦਿੱਲੀ ਦਾ ਤਖ਼ਤੋ-ਤਾਜ਼ ਹੈ, ਜ਼ੁਲਮਾਂ ਦੀ ਦੌੜ ਵਿੱਚ ਮੁਗਲੀਆ ਸਾਮਰਾਜ ਨੂੰ ਕਿਤੇ ਪਿੱਛੇ ਛੱਡ ਗਿਆ ਹੈ ਪਰ ਕੀ ਕਾਰਨ ਹੈ ਕਿ ਅਜੋਕੇ ਦੌਰ ਦਾ ਸਿੱਖ ਜਗਤ, ਇਸ ਜ਼ੁਲਮੀ ਸਾਮਰਾਜ ਦਾ ਅੰਤ ਕਰਨ ਲਈ ਕੁਰਬਾਨੀਆਂ ਦੀ ਝੜੀ ਲਾਉਣ ਵਾਲੇ, ਆਪਣੇ ਡੇਢ ਲੱਖ ਕੌਮੀ ਪੁੱਤਰਾਂ-ਪੁੱਤਰੀਆਂ ਦੀ ਵਿਰਾਸਤ ਨੂੰ ਅੱਗੇ ਤੋਰਨ ਤੋਂ ਪੈਰ ਖਿਸਕਾ ਰਿਹਾ ਹੈ? ਕੀ ਚੌਹਾਂ ਸਾਹਿਬਜ਼ਾਦਿਆਂ ਦੀ ਵਿਰਾਸਤ ਸਿਰਫ਼ ਨਗਰ-ਕੀਰਤਨ ਜਾਂ ਜਲਸੇ-ਜਲੂਸ ਹਨ ਜਾਂ ਸੱਚ ਦੇ ਡਗਰ ‘ਤੇ ਬੇਖ਼ੌਫ ਚੱਲਦਿਆਂ ਖਾਲਸਾ ਰਾਜ ਸਿਰਜਣ ਦਾ ਸੰਕਲਪ…?
ਚਮਕੌਰ ਦੀ ਮੈਦਾਨ-ਏ-ਜੰਗ ਵਿੱਚ ਸਾਹਿਬਜ਼ਾਦਿਆਂ ਅਤੇ 38 ਸ਼ਹੀਦ ਸਿੰਘਾਂ ਦੇ ‘ਬੇ-ਕਫਨ’ ਮ੍ਰਿਤਕ ਸਰੀਰਾਂ ਨੂੰ ਯਾਦ ਕਰਕੇ ਅੱਜ ਤੱਕ ਵੀ ਅੱਥਰੂ ਵਗਾਉਣ ਵਾਲਾ ਪੰਥ, ਆਪਣੀਆਂ ਅਜੋਕੀਆਂ ਹਜ਼ਾਰਾਂ ਲਾ-ਵਾਰਸ ਲਾਸ਼ਾਂ ਬਣਾ ਦਿੱਤੇ ਗਏ ਗੱਭਰੂਆਂ-ਮੁਟਿਆਰਾਂ ਲਈ ਗਾਫ਼ਲ ਕਿਉਂ ਹੋਇਆ ਪਿਆ ਹੈ? ਜਿਵੇਂ ਤਿੰਨ ਸਦੀਆਂ ਪਹਿਲਾਂ, ਸਰਹਿੰਦ ਦੀ ਖੂਨੀ ਕੰਧ ਦੇ ਸਾਹਵੇਂ, ਖਾਲਸੇ ਨੇ, ਇਸ ‘ਗੁਰੂ-ਮਾਰੀ’ ਨਗਰੀ ਦੀ ਇੱਟ ਨਾਲ ਇੱਟ ਖੜਕਾਉਣ ਦਾ ਪ੍ਰਣ ਲਿਆ ਸੀ ਤੇ ਇਸ ਪ੍ਰਣ ਨੂੰ ਪੂਰਿਆਂ ਕੀਤਾ ਸੀ, ਅੱਜ ‘ਬੁਰਾਈ ਦੇ ਤਖਤ’ ਦਿੱਲੀ ਦਰਬਾਰ ਪ੍ਰਤੀ ਅਸੀਂ ਅੱਖਾਂ ਕਿਉਂ ਮੁੰਦੀਆਂ ਹੋਈਆਂ ਹਨ? ਕੀ ਖਾਲਸਾ ਰਾਜ ਦੀ ਸਿਰਜਣਾ ਕੀਤੇ ਬਿਨਾਂ, ਇਨ੍ਹਾਂ ਜ਼ੁਲਮਾਂ ਦਾ ਹਿਸਾਬ ਬਰਾਬਰ ਕੀਤਾ ਜਾ ਸਕਦਾ ਹੈ? ਕੀ ਸਾਨੂੰ ਚਮਕੌਰ ਦੀ ਗੜ੍ਹੀ ਤੇ ਸਰਹਿੰਦ ਦੀ ਦੀਵਾਰ ਸਚਮੁੱਚ ਯਾਦ ਵੀ ਹੈ? ਜੇ ਯਾਦ ਹੈ ਤਾਂ ਕੌਮੀ ਘਰ – ਖਾਲਸਾ ਰਾਜ ਨੂੰ, ਹਿੰਦੂਤਵੀਆਂ ਦੇ ਕਬਜ਼ੇ ਤੋਂ ਅਜ਼ਾਦ ਕਰਵਾਉਣ ਲਈ ਸੰਘਰਸ਼ਸ਼ੀਲ ਹੋਈਏ। ਕੀ ਅਸੀਂ ਇਸ ਲਈ ਤਿਆਰ ਹਾਂ?
 
Top