ਇੰਝ ਹੋਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ&#2562

jassmehra

(---: JaSs MeHrA :---)
ਜਦ 6 ਜੂਨ 1984 ਦੇ 9:30 ਵੱਜੇ, ਤਾਂ ਸੰਤਾ ਨੇ ਇੱਕਦਮ ਕਿਹਾ ਆਓ ਸਿੰਘੋ ਚਲੀਏ ਅਤੇ ਅੱਗੇ ਲੱਗ ਕੇ ਤਹਿਖਾਨੇ ਦੀਆਂ ਪੌੜੀਆਂ ਚੜ੍ਹਨ ਲੱਗ ਪਏ ਉਥੇ ਮੌਜੂਦ 30-32 ਸਿੰਘ ਉਹਨਾਂ ਦੇ ਮਗਰ ਹੋ ਤੁਰੇ ਇਹ ਪੌੜੀਆਂ ਬਹੁਤ ਛੋਟੀਆਂ ਹੋਣ ਕਰਕੇ ਇੱਕ ਬੰਦਾ ਹੀ ਇਕ ਵਾਰ ਚੜ੍ਹ ਸਕਦਾ ਸੀ । ਇਸ ਲਈ ਸੰਤਾਂ ਦੇ ਪਿਛੇ ਸਿੰਘਾ ਦੀ ਇੱਕ ਕਤਾਰ ਜਿਹੀ ਬਣ ਗਈ । ਸੰਤ ਜੀ ਇਹਨਾਂ ਪੌੜੀਆਂ ਦੀ ਸਿਖਰਲੀ ਪੌੜੀ ਤੇ ਖੜੇ ਹੋ ਕੇ ਅਰਦਾਸ ਕਰਨ ਲੱਗ ਪਏ ਅਤੇ ਸਿੰਘਾ ਦੀ ਸਾਰੀ ਕਤਾਰ ਵੀ ਪਿਛੇ ਖੜੀ ਹੋ ਗਈ । ਜਦ ਇੱਕ ਸਿੰਘ ਨੇ ਪੁਛਿਆ ਕੇ ਖੜ ਕਿਉਂ ਗਏ ਹੋ ? ਤਾਂ ਸੰਤਾ ਦੇ ਪਿਛਲੇ ਤੀਜੇ ਸਿੰਘ ਨੇ ਕਿਹਾ ਸੰਤ ਜੀ ਅਰਦਾਸ ਕਰ ਰਹੇ ਹਨ । ਇਸ ਸਮੇਂ ਸੰਤਾ ਦੇ ਗਲ ਵਿਚ ਉਹਨਾਂ ਦਾ ਪਿਸਤੋਲ ਸੀ ਤੇ ਹੱਥ ਵਿਚ ਸੈਮੀ ਮਸ਼ੀਨਗਣ a.k 47 ਸੀ । ਸੰਤ ਜੀ ਅਰਦਾਸ ਕਰਨ ਉਪਰੰਤ ਤੇਜੀ ਨਾਲ ਅਕਾਲ ਤਖਤ ਸਾਹਿਬ ਤੋਂ ਹੇਠਾਂ ਉਤਰੇ ਅਤੇ ਫੇਰ ਤੇਜੀ ਨਾਲ ਦਰਸ਼ਨੀ ਡਿਓਢੀ ਵੱਲ ਕੁਝ ਕਦਮ ਵਧੇ । ਦਰਬਾਰ ਸਾਹਿਬ ਵੱਲ ਸਿਰ ਨਿਵਾ ਕੇ ਮੱਥਾ ਟੇਕਿਆ ਅਤੇ ਇੱਕਦਮ ਨਿਸਾਨ ਸਾਹਿਬ ਵੱਲ ਮੁੜ ਪਏ । ਭਾਈ ਅਮਰੀਕ ਸਿੰਘ ਨੂੰ ਪੌੜੀਆਂ ਤੋਂ ਉਤਰਦਿਆਂ ਹੀ ਗੋਲੀ ਲੱਗ ਗਈ ਸੀ ਤੇ ਉਹ ਜਖਮੀ ਹੋ ਕੇ ਨਿਸ਼ਾਨ ਸਾਹਿਬ ਤੋਂ ਅੱਗੇ ਬਰਾਂਡੇ ਵਿਚ ਇਕ ਕੌਲੇ ਦੀ ਆੜ ਹੇਠ ਕੰਧ ਨੂੰ ਢੋਅ ਲਗਾ ਕੇ ਬੈਠ ਗਿਆ ਸੀ । ਸੰਤਾਂ ਦੇ ਮਗਰ ਆ ਰਹੇ ਸਿੰਘਾ ਵਿਚੋ ਕਈ ਤਾਂ ਪੌੜੀਆਂ ਵਿਚ ਹੀ ਗੋਲੀਆਂ ਲੱਗਣ ਨਾਲ ਸ਼ਹੀਦ ਹੋ ਗਏ । ਇਥੇ ਘਮਸਾਨ ਦਾ ਜੰਗ ਹੋ ਰਿਹਾ ਸੀ ਤੇ ਗੋਲੀਆਂ ਮੀਂਹ ਵਾਂਗ ਵਰ ਰਹੀਆਂ ਸਨ । ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਨਿਸ਼ਾਨ ਸਾਹਿਬ ਦੇ ਦਰਮਿਆਨ ਵਾਲੀ ਖੁੱਲੀ ਜਗਹ ਵਿਚ ਗੋਲੀਆਂ ਲੱਗਣ ਨਾਲ ਸੰਗਮਰਮਰ ਦੀਆਂ ਇੱਟਾਂ ਟੁੱਟ ਕੇ ਤੂਫਾਨ ਵਾਂਗ ਉੱਡ ਰਹੀਆਂ ਸਨ । ਇਸ ਸਥਾਨ ਤੇ ਗੋਲੀਆਂ ਤੇ ਬੰਬਾ ਦਾ ਧੁਆਂ ਹੀ ਧੂਆਂ ਫੈਲਿਆ ਹੋਇਆ ਸੀ । ਭਾਈ ਮੁਖਤਿਆਰ ਸਿੰਘ ਮੁਖੀ , ਭਾਈ ਠਾਕੁਰ ਸਿੰਘ ਕਥਾਕਾਰ ਅਤੇ ਭਾਈ ਗੁਰਸ਼ਰਨ ਸਿੰਘ ਰਾਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸਿਓ ਦੀ ਹੋ ਕੇ ਕੁਆਟਰਾਂ ਵਿਚ ਚਲੇ ਗਏ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਹੱਥ ਵਿਚ ਫੜੀ ak 47 ਨਾਲ ਦੁਸ਼ਮਣ ਤੇ ਗੋਲੀ ਵਰਾਉਣ ਲੱਗ ਪਏ । ਭਾਈ ਗੁਰਜੀਤ ਸਿੰਘ (ਪ੍ਰਧਾਨ ਸਿਖ ਸਟੂਡੇੰਟ ਫ਼ੇਡਰੇਸ਼ਨ ) ਅਨੁਸਾਰ ਉਹ ਖੁਦ ਵੀ ਉਸ ਬਰਾਂਡੇ ਵਿਚ ਚਲਾ ਗਿਆ ਜਿਥੇ ਭਾਈ ਅਮਰੀਕ ਸਿੰਘ ਅਤੇ ਸੰਤਾਂ ਦੇ ਭਰਾ ਜਗੀਰ ਸਿੰਘ ਜਖਮੀ ਹੋ ਕੇ ਬੈਠੇ ਹੋਏ ਸਨ । ਭਾਈ ਗੁਰਜੀਤ ਸਿੰਘ ਅਨੁਸਾਰ ਜਦੋਂ ਸੰਤਾਂ ਨੂੰ ਫੌਜ ਦੀ ਗੋਲੀਆਂ ਦਾ ਬਰਸਟ ਵੱਜਾ ਤਾਂ ਭਾਈ ਅਮਰੀਕ ਸਿੰਘ ਨੇ ਕਿਹਾ, ਲਉ ਭਾਈ ਭਾਣਾ ਵਰਤ ਗਿਆ ਜੇ, ਸੰਤ ਸ਼ਹੀਦ ਹੋ ਗਏ । ਭਾਈ ਗੁਰਜੀਤ ਸਿੰਘ ਅਨੁਸਾਰ ਭਾਈ ਅਮਰੀਕ ਸਿੰਘ ਦੇ ਮੂੰਹੋ ਇਹ ਸ਼ਬਦ ਸੁਣਦਿਆ ਇੱਕਦਮ ਉਸਨੇ ਉਸ ਪਾਸੇ ਵੇਖਿਆ ਪਰ ਉਸ ਸਮੇ ਨਿਸ਼ਾਨ ਸਾਹਿਬ ਹੇਠਾਂ ਧੁਆਂ ਤੇ ਘੱਟਾ ਛਾਇਆ ਹੋਇਆ ਸੀ ਅਤੇ ਬਹੁਤ ਸਾਰੇ ਸਿੰਘਾ ਦੀਆਂ ਲਾਸ਼ਾਂ ਪਈਆਂ ਸਨ । ਸੰਤਾਂ ਨੂੰ ਇਹ ਬਰਸਟ ਕੜਾਹ ਪ੍ਰਸ਼ਾਦ ਵਾਲੇ ਪਾਸੇ ਪਹੁੰਚ ਚੁੱਕੀ ਫੌਜ ਦੇ ਜੁਆਨਾਂ ਨੇ ਮਾਰਿਆ ਸੀ ਸੰਤ ਜੀ ਉਸ ਸਮੇ ਆਪਣੀ ਰਾਈਫਲ ਨਾਲ ਪ੍ਰਕਰਮਾ ਵਿਚ ਪਹੁੰਚ ਚੁੱਕੀ ਫੌਜ ਵੱਲ ਆਹਮੋ ਸਾਹਮਣੀ ਗੋਲੀ ਚਲਾ ਰਹੇ ਸਨ । ਸੰਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੂਝ ਮਰਨ ਦੇ ਚਾਉ ਨਾਲ ਉਤਰੇ ਸਿੰਘਾ ਵਿਚੋ ਬਹੁਤੇ ਸ਼ਹੀਦ ਹੋ ਗਏ ਸਨ । ਆਪਣੀ ਸ਼ਹਾਦਤ ਦੀ ਆਖਰੀ ਘੜੀ ਵਿਚ ਸੰਤ ਜਰਨੈਲ ਸਿੰਘ ਬਿਲਕੁਲ ਉਸੇ ਸ਼ਾਨ ਵਿਚ ਰੱਤ ਸੀ ਜਿਹੜੀ ਸ਼ਾਨੋ ਸ਼ੌਕਤ ਕਿਸੇ ਅਸਲ ਸ਼ਹੀਦ ਲਈ ਸੰਸਾਰ ਤੋਂ ਆਖਰੀ ਵਿਦਾ ਲੈਣ ਸਮੇ ਲਾਜਮੀ ਹੁੰਦੀ ਹੈ ।
 
Top