KARAN
Prime VIP
ਵਸੀਲੇ ਕਰ ਲਏ ਜਦ ਸੀ, ਤੁਸਾਂ ਨੇ ਜਾਣ ਦੇ ਸਾਰੇ,
ਅਸਾਂ ਤੋਂ ਪੁੱਛਿਆਂ ਕਾਹਤੋਂ, ਤੁਸੀਂ ਫਿਰ ਜਾਣ ਦੇ ਬਾਰੇ,
ਤੁਸਾਂ ਦੇ ਵਕਤ ਨੂੰ ਲੁੱਟਣਾ, ਸੀ ਰੀਝਾਂ ਪਾਲੀਆਂ ਬੜੀਆਂ,
ਕਿਵੇਂ ਹੁਣ ਰੋਕੀਏ ਸੱਜਣ, ਤੁਸਾਂ ਨੂੰ ਲਾਲੀਆਂ ਚੜੀਆਂ,
ਨਹੀਂ ਕੋਈ ਜ਼ੋਰ ਜੀ ਸਾਡਾ, ਰਜ਼ਾ ਵੀ ਚੀਜ਼ ਹੁੰਦੀ ਹੈ,
ਕਿਸੇ ਦੀ ਮੌਜ ਹੁੰਦੀ ਹੈ, ਕਿਸੇ ਦੀ ਰੀਝ ਹੁੰਦੀ ਹੈ,
ਅਸਾਂ ਦੀ ਬੇਨਤੀ ਇਹੀਓ, ਥਕਾਵਟ ਖਰਚ ਕੇ ਆਇਓ,
ਤੁਸਾਂ ਨੂੰ ਸੌਂਪਿਆ ਜੋ ਕੁਛ, ਉਹ ਚਾਹੇ ਵਰਤ ਕੇ ਆਇਓ,
ਸੱਜਣ ਵੇ ਪਰਤ ਕੇ ਆਇਓ!

ਬਾਬਾ ਬੇਲੀ