ਜਦ ਦਿਲ ਦੀ ਦੁਨਿਆਂ ਮੋਈ ਸੀ

gurpreetpunjabishayar

dil apna punabi
ਜਦ ਦਿਲ ਦੀ ਦੁਨਿਆਂ ਮੋਈ ਸੀ
ਰੂਹ ਬੱਦਲਾਂ ਵਾਂਗੂ ਰੋਈ ਸੀ।
ਕਿਸੇ ਮੋਢੇ ਦੇ ਨਾਲ ਲਾਇਆ ਨਾ
ਕਿਸੇ ਆ ਕੇ ਚੁੱਪ ਕਰਾਇਆ ਨਾ ।
ਕਿਉ਼ਂ ਕੋਈ ਹੁਣ ਮੇਰਾ ਫਿਕਰ ਕਰੇ
ਕਿਉਂਂ ਦਰਦ ਮੇਰੇ ਦਾ ਜਿਕਰ ਕਰੇ।
ਜਦ ਖਾਬਾਂ ਦੇ ਮਹਿਲ ਫਨਾਹ ਹੋਏ
ਅਸੀ ਵਸਦੇ ਵਸਦੇ ਤਬਾਹ ਹੋਏ।
ਜਦ ਕਿਸਮਤ ਦਾ ਜਾਦੂ ਚੱਲਿਆ ਸੀ
ਇੱਕ ਕਹਿਰ ਅਸਾਂ ਤੇ ਝੁੱਲਿਆਂ ਸੀ।
ਮੀਹਂ ਵਾਂਗੂ ਦੌ ਨੈਣ ਵਰਸਦੇ ਸੀ
ਹਮਦਰਦੀ ਨੂੰ ਅਸੀਂ ਤਰਸਦੇ ਸੀ ।
ਜਦ ਉਦੌ ਨਾ ਕੋਈ ਆ ਸਕਿਆ
ਸਾਡਾ ਜ਼ਖਮ ਕਿਸੇ ਨੇ ਨਾ ਤੱਕਿਆ ।
ਹੁਣ ਕਿਸੇ ਨੂੰ ਕੋਲ ਬੁਲਾਈਏ ਕਿਉਂ?
ਅਸੀਂ ਆਪਣਾ ਕਥਾ ਸੁਣਾਈਏ ਕਿਉਂ?
ਹੁਣ ਸਾਹ ਕੋਈ ਸੁੱਖ ਦਾ ਲੈਣ ਦਿਉ
ਸਾਨੂੰ ਹਾਲ ਸਾਡੇ ਤੇ ਰਹਿਣ ਦਿਉ।
ਸਾਨੂੰ ਹਾਲ ਸਾਡੇ ਤੇ ਰਹਿਣ ਦਿੳ
 
Top