ਜਦ ਤੇਰੇ ਭੁਲੇਖੇ ਪੈਂਦੇ ਨੇ -- ਬਾਬਾ ਬੇਲੀ

KARAN

Prime VIP
ਅਕਸਰ ਹੀ ਏਦਾਂ ਹੋ ਜਾਂਦੈ, ਜਿੱਦਾਂ ਕੋਈ ਜਾਦੂ ਹੋ ਜਾਂਦੈ,
ਜੇ ਨਜ਼ਰਾਂ ਭਰ ਕੇ ਵੇਖ ਲਵਾਂ, ਝੱਖੜ ਵੀ ਕਾਬੂ ਹੋ ਜਾਂਦੈ,
ਕੋਈ ਸਾਰ ਨਾ ਰਹਿੰਦੀ ਅਦਬਾਂ ਦੀ, ਹਰ ਕੰਮ ਬੇ-ਅਦਬਾ ਹੋ ਜਾਂਦੈ,
ਹਰ ਆਉਂਦੀ-ਜਾਂਦੀ ਸੂਰਤ ਨੂੰ, ਖੌਰੇ ਕਿਉਂ ਸਜਦਾ ਹੋ ਜਾਂਦੈ?
ਕੰਧਾਂ ‘ਤੇ ਪੱਗਾਂ ਸੁੱਕਦੀਆਂ, ਸੰਗਾਂ ਦੇ ਦੁਪੱਟੇ ਖਹਿੰਦੇ ਨੇ,
ਫਿਰ ਪੈਲਾਂ ਖੋਲ ਵਿਖਾਵਣ ਲਈ, ਕੋਈ ਮੋਰ ਬਨੇਰੇ ਬਹਿੰਦੇ ਨੇ,
ਛਮਕਾਂ ਦੀ ਮੌਜ ਅਵੱਲੀ ਏ, ਕੋਈ ਕੁੱਟਦੇ ਤੇ ਕੋਈ ਸਹਿੰਦੇ ਨੇ,
ਇਹ ਸਭ ਕੁਛ ਉਦੋਂ ਈ ਹੁੰਦਾ ਏ, ਜਦ ਖਾਬ ਹੁਲਾਰੇ ਲੈਂਦੇ ਨੇ,
ਜਦ ਤੇਰੇ ਭੁਲੇਖੇ ਪੈਂਦੇ ਨੇ,
ਜਦ ਤੇਰੇ ਭੁਲੇਖੇ ਪੈਂਦੇ ਨੇ.....
@ ਬਾਬਾ ਬੇਲੀ, 2014
 
Top