ਪਰ ਖੁਦ ਤੇ ਕਦੇ ਮਾਣ ਜਾ ਈ ਨੀ ਕੀਤਾ

KARAN

Prime VIP
ਗੈਰ ਕੁਦਰਤੀ ਟੈਲੇਂਟਡ ਬੰਦਾ ...

ਤੁਰੇ ਜਾਂਦੇ ਕੁੱਤੇ ਦੀ ਪੂਛ ਫੜ੍ ਕੇ
ਜਹਾਜ ਬਣਾ ਦਿੱਨਾ ਮੈਂ,,
ਪੱਠੇ ਲੱਦ ਦਾ ਸੈਂਕਲ ਨੂ
ਅੱਗੋਂ ਚਕਾ ਦਿੱਨਾ ਮੈਂ...
ਮੀਟਰਾਂ ਆਲੇ ਬਕਸੇ ਚੋਂ
ਬਿਜਲੀ ਦੀ ਸਿੱਧੀ ਕੁੰਡੀ ਲਾ ਦਿੱਨਾ ਮੈਂ,
ਖੋਹ ਕੇ ਟੌਫੀਆਂ ਲੋਕਾਂ ਦੇ ਤੁਰੇ ਜਾਂਦੇ
ਜਵਾਕ ਰਵਾ ਦਿੱਨਾ ਮੈਂ ,,
ਤੇ ਕੱਢ ਕੇ ਦਾਰੂ ਬਾਪੂ ਆਲੀ ਬੋਤਲ ਚ
ਪਾਣੀ ਪਾ ਦਿੱਨਾ ਮੈਂ
ਪਰ ਖੁਦ ਤੇ ਕਦੇ ਮਾਣ
ਜਾ ਈ ਨੀ ਕੀਤਾ.....

ਹਰ ਕੱਢੀ ਛੱਡੀ ਨੱਢੀ ਦਾ ਵੀ ਟੈਮ ਚੱਕ ਲੈਨਾ ਮੈਂ,
ਮਂਗੇ ਪਾਉਣ ਨੁਂ ਯਾਰਾਂ ਦੇ ਨਮੇਂ ਝੱਗੇ ਨੱਪ ਲੈਨਾ ਮੈਂ,
ਲੋਕਾਂ ਦੇ ਮਬੈਲਾਂ ਵਿੱਚੋਂ ਚਿੱਪਾਂ ਕੱਢ ਲੈਨਾ ਮੈਂ,
ਬੰਨ੍ ਰੋੜੇ ਨਾਲ ਡੋਰ ਲੋਕਾਂ ਦੇ ਪਤਂਗ ਵੱਢ ਲੈਨਾ ਮੈਂ,
ਤੇ ਬਿਨਾ ਪਾਣੀ ਕੱਠੇ 3 ਕਾਰਡ ਭੁੱਕੀ ਫੱਕ ਲੈਨਾ ਮੈਂ,
ਪਰ ਖੁਦ ਤੇ ਕਦੇ ਮਾਣ ਜਾ ਈ ਨੀ ਕੀਤਾ.....

7 ਪੈੱਗਾਂ ਬਾਦ ਫਿਰ ਰੱਬ ਵੇਖ ਲੈਨਾ ਮੈਂ,
ਬਣਿਆਂ ਚ ਧੂਈਂ ਆਖ ਕੁੱਤੀ ਸੇਕ ਲੈਨਾ ਮੈਂ,
ਲੋਕਾਂ ਦੇਆਂ ਢਾਲਿਆਂ ਤੋਂ ਲੱਡੂ ਚੱਕ ਲੈਨਾ ਮੈਂ,
ਤੱਤੀ ਤੱਤੀ ਚਾਹ ਨਾ ਮਰੂਦ ਸ਼ੱਕ ਲੈਨਾ ਮੈਂ,
ਤੇ
ਬੱਸ ਕਦੇ ਮਾਣ ਜਾ ਈ ਨੀ ਕੀਤਾ..
 
Top