ਜਖਮ ਪਿਆਰ ਦੇ ਰਿਸਦੇ ਰਹਿਣ ਦੇ ਨੀ

ਜਖਮ ਪਿਆਰ ਦੇ ਰਿਸਦੇ ਰਹਿਣ ਦੇ ਨੀ,
ਸਾਨੂੰ ਫੱਟ ਜਿਗਰ ਦੇ ਸਹਿਣ ਦੇ ਨੀ
ਅਸੀਂ ਹੋਰ ਵੀ ਚੋਟਾਂ ਹਾਲੇ ਖਾਣੀਆਂ ਨੇ
ਥੋੜਾ ਹੋਰ ਅੱਜੇ ਹੰਜੂਆਂ ਨੂੰ ਵਹਿਣ ਦੇ ਨੀ

ਫਿਰਦੇ ਰਹਿੰਦੇ ਹਾਂ ਅਸੀਂ ਸ਼ੋਦਾਈ ਬਣਕੇ
ਦੱਸ ਸਾਥੋਂ ਕੀ ਅੜੀਏ ਗੁਨਾਹ ਹੋਇਆ
ਦਿਲ ਸਾਡਾ ਤੂੰ ਚਕਨਾ ਚੂਰ ਕੀਤਾ
ਇਹ ਦੁਖੜਾ ਨਾ ਕਿਸੇ ਨੂੰ ਸੁਣਾ ਹੋਇਆ

ਤੇਰੀ ਹਰ ਵੇਲੇ ਅਸੀਂ ਪ੍ਰਵਾਹ ਕੀਤੀ
ਤੂੰ ਆਪੇ ਤਾਂ ਬੇਪਰਵਾਹ ਨਿਕਲੀ
ਅਸੀਂ ਵਫ਼ਾ ਦੀਆਂ ਰਸਮਾਂ ਤੇ ਤੋੜ ਚੜੇ
ਭੁੱਲ ਰਸਮਾਂ ਤੂੰ ਆਪੇ ਬੇਵਫਾ ਨਿਕਲੀ

ਦੀਵੇ ਪਿਆਰ ਦੇ ਰੱਤ ਦੇ ਕੇ ਕੀਤੇ ਰੋਸ਼ਨ
ਤੇਰੇ ਜੁਲਮਾਂ ਦੀ ਹਵਾ ਨੇ ਬੁਜ਼ਾ ਦਿੱਤੇ
ਫੁੱਲ ਇਸ਼ਕ ਏ ਕਿਆਰੀਆਂ ਲਗਾਏ ਜਿਹੜੇ
ਪਾਣੀ ਖਾਰੇ ਸਾਡੇ ਹੰਝੂਆਂ ਮੁਰਝਾ ਦਿੱਤੇ

ਸਾਡੇ ਨਾਲ ਜੋ ਹੋਇਆ ਤੂੰ ਤਾਂ ਭੁੱਲ ਜਾਣਾ
ਤੇਰੇ ਨਾਲ ਨਾ ਹੋਏ ਰੱਬ ਖੈਰ ਕਰੇ
ਵਾਂਗ ਕਖਾਂ ਦੇ ਤੀਲਿਆਂ "ਸੋਹਲ" ਰੁਲ ਜਾਣਾ
ਤੂੰ ਤਾਂ ਵਫ਼ਾ ਦੀਆਂ ਮੰਜਲਾਂ ਤੇ ਪੈਰ ਧਰੇਂ ...................

ਆਰ.ਬੀ.ਸੋਹਲ
 
Top