ਨੈਨੋ ਦੀ ਨਵੀਂ ਕਿਸਮ ਪੇਸ਼

[JUGRAJ SINGH]

Prime VIP
Staff member
ਮੁੰਬਈ-ਟਾਟਾ ਮੋਟਰਸ ਨੇ ਸੋਮਵਾਰ ਨੂੰ ਨੈਨੋ ਦੀ ਨਵੀਂ ਕਿਸਮ ਨੈਨੋ ਟਵਿਸਟ ਪੇਸ਼ ਕੀਤੀ। ਨੈਨੋ ਟਵਿਸਟ ਦੀ ਦਿੱਲੀ ਵਿਚ ਐੱਕਸ-ਸ਼ੋਰੂਮ ਕੀਮਤ 2.36 ਲੱਖ ਹੈ। ਟਾਟਾ ਮੋਟਰਸ ਦੇ ਯਾਤਰੀ ਵਾਹਨ ਬਲਾਕ ਦੇ ਪ੍ਰਧਾਨ ਰਣਜੀਤ ਯਾਦਵ ਨੇ ਕਿਹਾ ਕਿ ਇਲੈਕਟ੍ਰਿਕ ਪਾਵਰ ਅਸਿਸਟੇਡ ਸਟੀਅਰਿੰਗ ਪ੍ਰਣਾਲੀ (ਈ. ਪੀ. ਏ. ਐੱਸ) ਦੇ ਨਾਲ ਨੈਨੋ ਟਵਿਸਟ ਸ਼ਹਿਰ ਵਿਚ ਵਾਹਨ ਚਲਾਉਣ ਦੇ ਤਜੁਰਬੇ ਨੂੰ ਫਿਰ ਤੋਂ ਪਰਿਭਾਸ਼ਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਨੈਨੋ ਪਲੈਟਫਾਰਮ 'ਤੇ ਲਗਾਤਾਰ ਇਨੋਵੇਸ਼ਨ ਕਰਦੇ ਰਹਾਂਗੇ। ਕੰਪਨੀ ਦੇ ਮੁਤਾਬਕ ਟਵਿਸਟ ਵਿਚ 624 ਸੀਸੀ, ਮਲਟੀਪੁਆਇੰਟ ਫਿਊਲ ਇੰਜੇਕਟੇਡ ਦੋ ਸਿਲੰਡਰਾਂ ਵਾਲੇ ਪੈਟਰੋਲ ਇੰਜਨ ਦਾ ਇਸਤਮਾਲ ਕੀਤਾ ਗਿਆ ਹੈ। ਕੰਪਨੀ ਦੇ ਮੁਤਾਬਕ ਇਹ ਵਾਹਨ ਹਰ ਲੀਟਰ ਦੇ ਨਾਲ 25.4 ਕਿਲੋਮੀਟਰ ਤੱਕ ਚਲੇਗਾ।
 
Top