ਮਰਸੀਡੀਜ਼ ਨੇ ਪੇਸ਼ ਕੀਤੀ 1.57 ਕਰੋੜ ਦੀ ਕਾਰ

[JUGRAJ SINGH]

Prime VIP
Staff member
ਨਵੀਂ ਦਿੱਲੀ—ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨ ਕੰਪਨੀ ਮਰਸੀਡੀਜ਼ ਬੈਂਜ ਨੇ ਬੁੱਧਵਾਰ ਨੂੰ ਭਾਰਤੀ ਬਜ਼ਾਰ 'ਚ ਨਵੀਂ ਐੱਸ. ਕਲਾਸ ਕਾਰ ਪੇਸ਼ ਕੀਤੀ, ਜਿਸ ਦੀ ਕੀਮਤ ਇਕ ਕਰੋੜ, 57 ਲੱਖ, 50 ਹਜ਼ਾਰ ਰੁਪਏ ਹੈ। ਮਰਸੀਡੀਜ਼ ਬੈਂਜ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਬਰਹਾਰਡ ਕੇਰਨ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਨਵੀਂ ਐੱਸ. ਕਲਾਸ ਕਾਰ ਦੇ ਨਾਲ ਕੰਪਨੀ, 2014 'ਚ ਈਅਰ ਆਫ ਐਕਸੀਲੈਂਸ ਦੀ ਸ਼ੁਰੂਆਤ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ 'ਚ 4.6 ਲੀਟਰ ਦਾ ਵੀ-8 ਇੰਜਣ ਲੱਗਿਆ ਹੋਇਆ ਹੈ, ਜਿਸ ਕਾਰਨ ਇਹ ਕਾਰ 4.8 ਸੈਕਿੰਡ 'ਚ ਸਿਫਰ ਤੋਂ 100 ਕਿਲੋਮੀਟਰ ਦੀ ਰਫਤਾਰ ਫੜ੍ਹਨ ਦੇ ਸਮਰੱਥ ਹੈ। ਇਸ ਦੀ ਵਧੇਰੇ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੈ।

ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਵੀ ਇਹ ਕਾਰ ਹੋਰ ਕਾਰਾਂ ਤੋਂ ਕਾਫੀ ਵਧੀਆ ਹੈ। ਇਸ 'ਚ 360 ਡਿਗਰੀ ਦਾ ਸਰਾਊਂਡ ਵਿਊ ਕੈਮਰਾ ਲੱਗਿਆ ਹੋਇਆ ਹੈ, ਜਿਸ ਨਾਲ ਚਾਲਕ ਨੂੰ ਸੜਕ 'ਤੇ ਕਿਸੇ ਵੀ ਰੁਕਾਵਟ ਦੀ ਸੂਚਨਾ ਮਿਲ ਜਾਂਦੀ ਹੈ ਅਤੇ ਦੁਰਘਟਨਾਵਾਂ ਨੂੰ ਰੋਕਣ 'ਚ ਮਦਦ ਮਿਲਦੀ ਹੈ।

ਇਸ ਨਾਲ ਅੱਠ ਏਅਰਬੈਗ ਲੱਗੇ ਹੋਏ ਹਨ, ਜੋ ਚਾਲਕ ਸਮੇਤ ਯਾਤਰੀਆਂ ਨੂੰ ਪੂਰੀ ਸੁਰੱਖਿਆ ਦੀ ਗਾਰੰਟੀ ਦਿੰਦੇ ਹੈ। ਐੱਸ. ਕਲਾਸ ਦੇ ਨਵੇਂ ਮਾਡਲ 'ਚ ਇਕ ਸ਼ੋਫਰ ਪੈਕੇਜ ਵੀ ਹੈ, ਜੋ ਪਿੱਛੇ ਪੈਰ ਰੱਖਣ ਲਈ 77 ਮਿਲੀਮੀਟਰ ਜ਼ਿਆਦਾ ਜਗ੍ਹਾ ਬਣਾਉਂਦਾ ਹੈ। ਇਸ ਦਾ ਅੰਦਰੂਨੀ ਡਿਜ਼ਾਈਨ ਆਰਾਮ ਅਤੇ ਵਿਲਾਸਤਾ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ।
 
Top