ਐੱਚ. ਸੀ. ਆਈ. ਐੱਲ. ਨੇ ਭਾਰਤ 'ਚ ਚੌਥੀ ਪੀੜ੍ਹੀ ਦੀ ਹੋਂਡ&#26

[JUGRAJ SINGH]

Prime VIP
Staff member

ਪਟਿਆਲਾ, (ਗੁਪਤਾ)-ਦੇਸ਼ ਦੀ ਪ੍ਰੀਮੀਅਮ ਕਾਰਾਂ ਦੀ ਨੰਬਰ ਇਕ ਨਿਰਮਾਤਾ ਕੰਪਨੀ ਹੋਂਡਾ ਕਾਰਜ਼ ਇੰਡੀਆ ਲਿਮਟਿਡ (ਐੱਚ. ਸੀ. ਆਈ. ਐੱਲ.) ਨੇ ਭਾਰਤ ਵਿਚ ਚੌਥੀ ਪੀੜ੍ਹੀ ਦੀ ਹੋਂਡਾ ਕਾਰ ਸ਼ਾਹੀ ਸ਼ਹਿਰ ਪਟਿਆਲਾ ਵਿਚ ਲਾਂਚ ਕਰ ਦਿੱਤੀ ਹੈ। ਇਥੇ ਪਟਿਆਲਾ-ਰਾਜਪੁਰਾ ਰੋਡ ਸਥਿਤ ਲਾਲੀ ਮੋਟਰਜ਼ ਵਿਖੇ ਕੰਪਨੀ ਦੇ ਅਧਿਕਾਰੀਆਂ ਨੇ ਇਸ ਕਾਰ ਨੂੰ ਲਾਂਚ ਕੀਤਾ।
ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਹੋਂਡਾ ਸਿਟੀ ਡੀਜ਼ਲ ਅਤੇ ਪੈਟਰੋਲ ਵਿਚ ਉਪਲੱਬਧ ਹੈ। ਉੁਨ੍ਹਾਂ ਦੱਸਿਆ ਕਿ ਸਿਟੀ ਦੀ ਚੌਥੀ ਪੀੜ੍ਹੀ ਵਿਚ ਨਵਾਂ ਪ੍ਰੀਮੀਅਮ ਲੁਕ ਅਤੇ ਗਜ਼ਬ ਦਾ ਅਹਿਸਾਸ ਹੈ। ਉੁਨ੍ਹਾਂ ਦੱਸਿਆ ਕਿ ਡੀਜ਼ਲ ਸਿਟੀ ਹੋਂਡਾ ਵਿਚ ਅਰਥ ਡ੍ਰੀਮ ਟੈਕਨਾਲੌਜੀ ਸੀਰੀਜ਼ ਦਾ 1.5 ਐੱਲ. ਆਈ. ਡੀ. ਈ. ਟੀ. ਸੀ. ਇੰਜਨ ਹੈ ਅਤੇ ਇਹ ਕਾਰ ਉਦਯੋਗ ਦੀ ਬਿਹਤਰੀਨ 26 ਕਿਲੋਮੀਟਰ ਪ੍ਰਤੀ ਲੀਟਰ ਦੇ ਨਾਲ ਚੱਲਣ ਵਾਲੀ ਕਾਰ ਹੈ। ਇਹ ਇੰਜਨ 100 ਪੀ. ਐੱਸ. 3600 ਆਰ. ਪੀ. ਐੱਮ. ਦੀ ਵਾਧੂ ਪਾਵਰ ਅਤੇ 200 ਐੱਨ-ਐੱਮ. 1750 ਆਰ. ਪੀ. ਐੱਮ. ਦਾ ਵਾਧੂ ਟਾਰਕ ਦਿੰਦਾ ਹੈ। ਇਸ ਨੂੰ ਨਵੀਂ ਵਿਕਸਿਤ ਛੇ ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਬਣਾਇਆ ਗਿਆ ਹੈ, ਜੋ ਕਿ ਹਲਕਾ ਅਤੇ ਛੋਟਾ ਹੈ। ਇਸੇ ਤਰ੍ਹਾਂ ਪੈਟਰੋਲ ਨਾਲ ਚੱਲਣ ਵਾਲੀ ਸਿਟੀ ਵਿਚ ਅਤਿ-ਆਧੁਨਿਕ ਤਕਨੀਕ ਸੀ. ਵੀ. ਟੀ. ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਕਿ 18 ਕੇ. ਐੱਮ. ਪੀ. ਐੱਲ. ਦੀ ਟਾਪ ਕਲਾਸ ਬਚਤ ਦੇਣ ਵਾਲੀ ਕਾਰ ਹੈ। ਪਟਿਆਲਾ ਦੇ ਲੋਕਾਂ ਨੂੰ ਇਸ ਕਾਰ ਦਾ ਕਾਫੀ ਆਨੰਦ ਮਿਲੇਗਾ।
 
Top