ਹਾਲੇ ਤੀਕਰ ਜਿਸ ਨੇ ਤੱਕਿਆ

KARAN

Prime VIP
ਰੰਗ-ਬਰੰਗੇ ਕੱਟ ਚੁਪਹਿਰੇ, ਰੁਲ ਗਈ ਉਮਰ ਨਿਆਣੀ ਜੀ,
ਹਾਲੇ ਤੀਕ ਨਾ ਮਿਲਿਆ ਆ ਕੇ, ਮਹਿਕ ਮੇਰੀ ਦਾ ਹਾਣੀ ਜੀ....

ਹਾਲੇ ਤੀਕਰ ਜਿਸ ਨੇ ਤੱਕਿਆ, ਰੰਗ-ਤਮਾਸ਼ਾ ਤੱਕਿਆ ਹੈ,
ਖਬਰੇ ਕਿਹੜੀ ਅੱਖ ਚੜੇਗਾ, ਅੱਖ ਮੇਰੀ ਦਾ ਪਾਣੀ ਜੀ.......

ਨੱਚਣ ਵਾਲੇ, ਦੱਸਣ ਵਾਲੇ, ਗਲੀ-ਗਲੀ ਵਿਚ ਮਿਲਦੇ ਗਏ,
ਪਰ ਉਸਦਾ ਕੋਈ ਭੇਤ ਪਿਆ ਨਾ, ਜਿਸ ਨੇ ਤੋਰ ਪਛਾਣੀ ਜੀ.....

ਬੇਸ਼ੱਕ ਕੀਤੇ ਪੇਸ਼ ਪਿਆਲੇ, ਆਪ ਤੂਫਾਨੀ ਲਹਿਰਾਂ ਨੇ,
ਪਿਆਸ ਮੇਰੀ ਨੇ ਦਰਿਆਵਾਂ ਦੀ ਮੌਜ ਕਦੇ ਨਾ ਮਾਣੀ ਜੀ.......

ਆਵਣ ਵਾਲੇ, ਉਤਲੇ ਚੋਲੇ ਵੇਖ-ਵੇਖ ਕੇ ਮੁੜ ਜਾਂਦੇ,
ਧੁਰ-ਅੰਦਰ ਦੀ ਬੀੜ੍ਹ ਖੋਲ ਕੇ, ਕੌਣ ਪੜੇਗਾ ਬਾਣੀ ਜੀ???

Baba Beli,
 
Top