ਪਾਕਿਸਤਾਨ 'ਚ ਇਸਲਾਮਾਬਾਦ ਸਭ ਤੋਂ ਮਹਿੰਗਾ ਸ਼ਹਿਰ

[JUGRAJ SINGH]

Prime VIP
Staff member
ਇਸਲਾਮਾਬਾਦ - ਪਾਕਿਸਤਾਨ ਦੀ ਰਾਜਧਾਨੀ ਇਸਲਾਬਾਮਾਦ ਨੂੰ ਦੇਸ਼ ਦਾ ਸਭ ਤੋਂ ਮਹਿੰਗਾ ਸ਼ਹਿਰ ਐਲਾਨਿਆ ਗਿਆ ਹੈ। ਮੀਡੀਆ 'ਚ ਆਈ ਇਕ ਰਿਪੋਰਟ ਮੁਤਾਬਕ ਕਰਾਚੀ ਪਾਕਿਸਤਾਨ 'ਚ ਦੂਸਰਾ ਸਭ ਤੋਂ ਸਸਤਾ ਸ਼ਹਿਰ ਹੈ।
ਮਹਿੰਗਾਈ ਨਿਗਰਾਨੀ-ਦਸੰਬਰ 2013 ਦੀ ਰਿਪੋਰਟ ਦੇ ਆਧਾਰ 'ਤੇ ਕਰਾਚੀ ਦੇਸ਼ 'ਚ ਦੂਸਰਾ ਸਭ ਤੋਂ ਸਸਤਾ ਸ਼ਹਿਰ ਬਣ ਕੇ ਉਭਰਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਛੋਟੇ ਸ਼ਹਿਰ ਵੇਹਾਰੀ ਨੂੰ ਦੇਸ਼ ਦਾ ਸਭ ਤੋਂ ਸਸਤਾ ਸ਼ਹਿਰ ਦੱਸਿਆ ਗਿਆ ਹੈ। ਕਰਾਚੀ ਦੀ ਆਮ ਮਹਿੰਗਾਈ ਦਰ 6.5 ਫੀਸਦੀ ਹੈ। ਜਦਕਿ ਖੁਰਾਕ ਮਹਿੰਗਾਈ ਦਰ 6.4 ਫੀਸਦੀ ਅਤੇ ਗੈਰ ਖੁਰਾਕੀ ਮਹਿੰਗਾਈ ਦਰ 6.5 ਫੀਸਦੀ ਹੈ। ਬਿਹਾਰੀ ਦੀ ਸਾਧਾਰਨ ਮਹਿੰਗਾਈ ਦਰ 5.5 ਫੀਸਦੀ ਹੈ। ਖੁਰਾਕੀ ਮਹਿੰਗਾਈ ਦਰ 5.4 ਫੀਸਦੀ ਅਤੇ ਗੈਰ ਖੁਰਾਕੀ ਮਹਿੰਗਾਈ ਦਰ 5.6 ਫੀਸਦੀ ਹੈ। ਇਧਰ ਇਸਲਾਮਾਬਾਦ ਦੀ ਸਾਧਾਰਨ ਮਹਿੰਗਾਈ ਦਰ 15.5 ਫੀਸਦੀ ਹੈ, ਖੁਰਾਕੀ ਮਹਿੰਗਾਈ ਦਰ 11.4 ਫੀਸਦੀ ਹੈ ਅਤੇ ਗੈਰ ਖੁਰਾਕੀ ਮਹਿੰਗਾਈ ਦਰ 18.7 ਫੀਸਦੀ ਹੈ, ਜੋ ਦੇਸ਼ 'ਚ ਸਭ ਤੋਂ ਵਧ ਹੈ। ਸਿੰਧ ਦਾ ਲਰਕਾਨਾ 13.9 ਫੀਸਦੀ ਸਾਧਾਰਨ ਮਹਿੰਗਾਈ ਅਤੇ 14.3 ਫੀਸਦੀ ਖੁਰਾਕੀ ਮਹਿੰਗਾਈ ਦੇ ਨਾਲ ਦੂਸਰਾ ਸਭ ਤੋਂ ਮਹਿੰਗਾ ਸ਼ਹਿਰ ਹੈ। ਪੇਸ਼ਾਵਰ ਅਤੇ ਕਵੇਟਾ ਵੀ ਪਾਕਿਸਤਾਨ ਦੇ ਮਹਿੰਗੇ ਸ਼ਹਿਰਾਂ 'ਚੋਂ ਹਨ। ਲਾਹੌਰ ਘੱਟ ਮਹਿੰਗਾਈ ਦਰ ਵਾਲੇ ਸ਼ਹਿਰਾਂ 'ਚ ਸ਼ਾਮਿਲ ਹੈ, ਜਿਥੇ ਸਾਧਾਰਨ ਖਪਤਕਾਰ ਮਹਿੰਗਾਈ ਦਰ 8 ਫੀਸਦੀ ਅਤੇ ਖੁਰਾਕੀ ਮਹਿੰਗਾਈ ਦਰ 9.5 ਫੀਸਦੀ ਹੈ।
 
Top